ਟਰੰਪ ਦੀ ਆਗਰਾ ਯਾਤਰਾ ਦੇ ਮੱਦੇਨਜ਼ਰ ਸਰਕਾਰ ਨੇ ਤਾਇਨਾਤ ਕੀਤੇ 5 ਲੰਗੂਰ

270
Advertisement

ਆਗਰਾ, 22 ਫਰਵਰੀ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਗਰਾ ਦੀ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਦੇ ਜ਼ਬਰਦਸਤ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਸੁਰੱਖਿਆ ਦੇ ਇੰਨੇ ਜਬਰਦਸਤ ਪ੍ਰਬੰਧ ਕੀਤੇ ਗਏ ਹਨ ਕਿ ਪਰਿੰਦਾ ਵੀ ਪਰ ਨਾ ਮਾਰ ਸਕੇ।

ਆਗਰਾ ਵਿਖੇ ਤਾਜ ਮਹੱਲ ਦੇਖਣ ਆ ਰਹੇ ਟਰੰਪ ਜਿਥੇ ਬੇਹੱਦ ਉਤਸੁਕ ਹਨ, ਉਥੇ ਸੁਰੱਖਿਆ ਏਜੰਸੀਆਂ ਨੂੰ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਵੱਡੀ ਚਿੰਤਾ ਪੈਦਾ ਹੋ ਗਈ ਹੈ। ਸੰਭਾਵਨ ਹੈ ਕਿ ਇਥੇ ਬਾਂਦਰਾਂ ਵਲੋਂ ਕਾਫੀ ਮੁਸ਼ਕਿਲਾਂ ਪੈਦਾ ਕੀਤੀਆਂ ਜਾ ਰਹੀਆਂ ਹਨ, ਜਿਹਨਾਂ ਨੂੰ ਖਦੇੜਣ ਲਈ ਇਥੇ ਟਰੇਂਡ 5 ਲੰਗੂਰ ਤਾਇਨਾਤ ਕੀਤੇ ਜਾ ਰਹੇ ਹਨ। ਇਹ ਲੰਗੂਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਸਤੇ ‘ਤੇ ਤਾਇਨਾਤ ਕੀਤੇ ਜਾ ਰਹੇ ਹਨ। 24 ਫਰਵਰੀ ਨੂੰ ਟਰੰਪ ਦੇ ਦੌਰੇ ਲਈ ਸੁਰੱਖਿਆ ਘੇਰਾ ਤਿਆਰ ਕਰ ਲਿਆ ਗਿਆ ਹੈ।