• Latest
  • Trending
ਸੂਬੇ ਵਿੱਚ ਫਸਲੀ ਵੰਨ-ਸੁਵੰਨਤਾ ਨੂੰ ਕਿਸਾਨਾਂ ਨੇ ਭਰਿਆ ਹੁੰਗਾਰਾ, ਮੁੱਖ ਮੰਤਰੀ ਵੱਲੋਂ ਖੇਤੀਬਾੜੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ

ਸੂਬੇ ਵਿੱਚ ਫਸਲੀ ਵੰਨ-ਸੁਵੰਨਤਾ ਨੂੰ ਕਿਸਾਨਾਂ ਨੇ ਭਰਿਆ ਹੁੰਗਾਰਾ, ਮੁੱਖ ਮੰਤਰੀ ਵੱਲੋਂ ਖੇਤੀਬਾੜੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ

7 years ago
Delhi: ਘਰ ਵਿੱਚ ਲੱਗੀ ਅੱਗ, 4 ਜਣਿਆ ਦੀ ਦਰਦਨਾਕ ਮੌਤ

Delhi: ਘਰ ਵਿੱਚ ਲੱਗੀ ਅੱਗ, 4 ਜਣਿਆ ਦੀ ਦਰਦਨਾਕ ਮੌਤ

3 minutes ago
THOUGHT OF THE DAY: ਅੱਜ ਦਾ ਵਿਚਾਰ Aaj da vichar

THOUGHT OF THE DAY: ਅੱਜ ਦਾ ਵਿਚਾਰ Aaj da vichar

11 minutes ago
Entertainment: ਫਿਲਮ ‘ਰਾਮਾਇਣ’ ਦਾ 24ਵੇਂ ਦਿਨ ਵੀ ਬਾਕਸ ਆਫਿਸ ’ਤੇ ਜਲਵਾ ਕਾਇਮ

Entertainment: ਫਿਲਮ ‘ਰਾਮਾਇਣ’ ਦਾ 24ਵੇਂ ਦਿਨ ਵੀ ਬਾਕਸ ਆਫਿਸ ’ਤੇ ਜਲਵਾ ਕਾਇਮ

15 minutes ago
International: ਅਮਰੀਕਾ ‘ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ

International: ਅਮਰੀਕਾ ‘ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ

19 minutes ago
Ind Vs NZ 2nd Test: ਭਾਰਤ ਦੀ ਪਹਿਲੀ ਭਾਰੀ 246 ਦੌੜਾਂ ‘ਤੇ ਹੋਈ ਸਮਾਪਤ

Ind Vs NZ 2nd Test: ਭਾਰਤ ਦੀ ਪਹਿਲੀ ਭਾਰੀ 246 ਦੌੜਾਂ ‘ਤੇ ਹੋਈ ਸਮਾਪਤ

32 minutes ago
Hukamnama Sri Darbar Sahib Today – 29 November 2026 | Ang 609 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 29 November 2026 | Ang 609 I ਅੱਜ ਦਾ ਹੁਕਮਨਾਮਾ

1 hour ago
ਭਾਰਤੀ ਮਹਿਲਾ ਹਾਕੀ ਟੀਮ ਨੇ ਚੌਥੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ : ਫਾਈਨਲ ਵਿੱਚ ਚੀਨ ਨੂੰ 3-1 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਚੌਥੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ : ਫਾਈਨਲ ਵਿੱਚ ਚੀਨ ਨੂੰ 3-1 ਨਾਲ ਹਰਾਇਆ

10 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

10 hours ago
ਪੰਜਾਬ ਭਾਜਪਾ ਨੇ ਇੱਕ ਪੁਰਸ਼ ਨੂੰ ਸੌਂਪੀ ‘ਮਹਿਲਾ ਮੋਰਚੇ’ ਦੀ ਕਮਾਨ ; ਕਾਂਗਰਸ ਨੇ ਕੱਸਿਆ ਤੰਜ਼

ਪੰਜਾਬ ਭਾਜਪਾ ਨੇ ਇੱਕ ਪੁਰਸ਼ ਨੂੰ ਸੌਂਪੀ ‘ਮਹਿਲਾ ਮੋਰਚੇ’ ਦੀ ਕਮਾਨ ; ਕਾਂਗਰਸ ਨੇ ਕੱਸਿਆ ਤੰਜ਼

10 hours ago
ਪਟਿਆਲਾ ਨਗਰ ਨਿਗਮ ਵਿੱਚ 43 ਫ਼ੀਸਦੀ ਅਤੇ ਬਾਘਾਪੁਰਾਣਾ ਤੇ ਧਰਮਕੋਟ ਨਗਰ ਕੌਂਸਲਾਂ ਵਿੱਚ 64% ਵੋਟਿੰਗ ਦਰਜ

ਪਟਿਆਲਾ ਨਗਰ ਨਿਗਮ ਵਿੱਚ 43 ਫ਼ੀਸਦੀ ਅਤੇ ਬਾਘਾਪੁਰਾਣਾ ਤੇ ਧਰਮਕੋਟ ਨਗਰ ਕੌਂਸਲਾਂ ਵਿੱਚ 64% ਵੋਟਿੰਗ ਦਰਜ

10 hours ago
ਪਟਿਆਲਾ ਨਗਰ ਨਿਗਮ ਚੋਣਾਂ ਵਿੱਚ 43 ਫੀਸਦੀ ਅਤੇ ਬਾਘਾ ਪੁਰਾਣਾ ਤੇ ਧਰਮਕੋਟ ਨਗਰ ਕੌਂਸਲ ਚੋਣਾਂ ਵਿੱਚ 64 ਫੀਸਦੀ ਵੋਟਿੰਗ ਹੋਈ

ਪਟਿਆਲਾ ਨਗਰ ਨਿਗਮ ਚੋਣਾਂ ਵਿੱਚ 43 ਫੀਸਦੀ ਅਤੇ ਬਾਘਾ ਪੁਰਾਣਾ ਤੇ ਧਰਮਕੋਟ ਨਗਰ ਕੌਂਸਲ ਚੋਣਾਂ ਵਿੱਚ 64 ਫੀਸਦੀ ਵੋਟਿੰਗ ਹੋਈ

10 hours ago
ਕੇਵਲ ਸਿੰਘ ਢਿੱਲੋਂ ਵੱਲੋਂ ਪੰਜਾਬ ਭਾਜਪਾ ਦੇ ਸੂਬਾ ਮੋਰਚਿਆਂ ਦੇ ਇੰਚਾਰਜਾਂ ਦੀ ਨਿਯੁਕਤੀ

ਕੇਵਲ ਸਿੰਘ ਢਿੱਲੋਂ ਵੱਲੋਂ ਪੰਜਾਬ ਭਾਜਪਾ ਦੇ ਸੂਬਾ ਮੋਰਚਿਆਂ ਦੇ ਇੰਚਾਰਜਾਂ ਦੀ ਨਿਯੁਕਤੀ

11 hours ago
Hindi News
English News
Sunday, November 29, 2026
No Result
View All Result
12 °c
Chandigarh
19 ° Mon
19 ° Tue
19 ° Wed
19 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੂਬੇ ਵਿੱਚ ਫਸਲੀ ਵੰਨ-ਸੁਵੰਨਤਾ ਨੂੰ ਕਿਸਾਨਾਂ ਨੇ ਭਰਿਆ ਹੁੰਗਾਰਾ, ਮੁੱਖ ਮੰਤਰੀ ਵੱਲੋਂ ਖੇਤੀਬਾੜੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ

December 29, 2019
in ਖਬਰਾਂ
ਸੂਬੇ ਵਿੱਚ ਫਸਲੀ ਵੰਨ-ਸੁਵੰਨਤਾ ਨੂੰ ਕਿਸਾਨਾਂ ਨੇ ਭਰਿਆ ਹੁੰਗਾਰਾ, ਮੁੱਖ ਮੰਤਰੀ ਵੱਲੋਂ ਖੇਤੀਬਾੜੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ

ਸੂਬੇ ਵਿੱਚ ਫਸਲੀ ਵੰਨ-ਸੁਵੰਨਤਾ ਨੂੰ ਕਿਸਾਨਾਂ ਨੇ ਭਰਿਆ ਹੁੰਗਾਰਾ, ਮੁੱਖ ਮੰਤਰੀ ਵੱਲੋਂ ਖੇਤੀਬਾੜੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ
ਸਾਉਣੀ-2019 ਦੌਰਾਨ 7.50 ਲੱਖ ਏਕੜ ਰਕਬਾ ਝੋਨੇ ਹੇਠੋਂ ਨਿਕਲ ਕੇ ਬਦਲਵੀਆਂ ਫਸਲਾਂ ਹੇਠ ਆਇਆ
ਚੰਡੀਗੜ, 29 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਹੁਕਮ ਸਦਕਾ ਝੋਨਾ ਹੇਠਲਾ ਰਕਬਾ ਵੱਡੀ ਪੱਧਰ ’ਤੇ ਘਟਿਆ ਅਤੇ ਸਾਉਣੀ-2019 ਦੌਰਾਨ ਲਗਪਗ 7 ਲੱਖ 50 ਹਜ਼ਾਰ ਏਕੜ ਰਕਬਾ ਝੋਨੇ ਹੇਠੋਂ ਨਿਕਲ ਕੇ ਬਦਲਵੀਆਂ ਫਸਲਾਂ ਹੇਠ ਆ ਗਿਆ।
ਜ਼ਿਕਰਯੋਗ ਹੈ ਕਿ ਸਾਉਣੀ-2018 ਦੌਰਾਨ ਗੈਰ-ਬਾਸਮਤੀ ਝੋਨੇ ਹੇਠ  64.80 ਲੱਖ ਏਕੜ ਰਕਬਾ ਸੀ ਜੋ ਇਸ ਵਾਰ ਘਟ ਕੇ 57.27 ਲੱਖ ਏਕੜ ਰਹਿ ਗਿਆ।
ਖੇਤੀਬਾੜੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਜਿਨਾਂ ਕੋਲ ਖੇਤੀਬਾੜੀ ਮਹਿਕਮਾ ਵੀ ਹੈ, ਨੇ ਕਿਹਾ ਕਿ ਇਹ ਉੱਦਮ ਪਾਣੀ ਦੀ ਸੰਭਾਲ ਲਈ ਸਹਾਈ ਹੋਣਗੇ ਕਿਉਂ ਜੋ ਝੋਨਾ, ਪਾਣੀ ਦੀ ਖਪਤ ਵਾਲੀ ਫਸਲ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਪਾਣੀ ਦੇ ਸਤੰਲੁਨ ਨੂੰ ਬਹਾਲ ਕਰਨ ਲਈ ਸਰਕਾਰ ਵੱਲੋਂ ਅਗਲੇ ਸਾਲ 7 ਲੱਖ ਏਕੜ ਹੋਰ ਰਕਬਾ ਝੋਨੇ ਹੇਠੋਂ ਕੱਢ ਕੇ ਕਪਾਹ, ਮੱਕੀ, ਬਾਸਮਤੀ ਅਤੇ ਫਲ ਤੇ ਸਬਜ਼ੀਆਂ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਹੈ। ਉਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਇਸ ਸਾਲ ਵੀ 7 ਲੱਖ 50 ਹਜ਼ਾਰ ਏਕੜ ਰਕਬੇ ਨੂੰ ਝੋਨੇ ਹੇਠੋਂ ਕੱਢ ਕੇ ਬਦਲਵੀਆਂ ਫਸਲਾਂ ਹੇਠ ਲਿਆਂਦਾ ਹੈ। ਇਸ ਸਾਲ ਕਪਾਹ ਹੇਠ 3 ਲੱਖ ਏਕੜ, ਮੱਕੀ ਹੇਠ 1.27 ਲੱਖ ਏਕੜ, ਬਾਸਮਤੀ ਹੇਠ 2.95 ਲੱਖ ਏਕੜ ਅਤੇ ਫਲਾਂ ਤੇ ਸਬਜ਼ੀਆਂ ਹੇਠ 17500 ਏਕੜ ਰਕਬਾ ਵਧਾਇਆ ਗਿਆ।
ਖੇਤੀਬਾੜੀ ਵਿਭਾਗ ਵੱਲੋਂ ਸਾਲ 2019 ਦੌਰਾਨ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੇ ਦੱਸਿਆ ਕਿ ਫਸਲੀ ਵੰਨ-ਸੁਵੰਨਤਾ ਤੋਂ ਇਲਾਵਾ ਵਿਭਾਗ ਨੇ ਸਾਉਣੀ-2019 ਵਿੱਚ ਵਿਆਪਕ ਪੱਧਰ ’ਤੇ ਮੁਹਿੰਮ ਚਲਾਈ ਗਈ ਜਿਸ ਤਹਿਤ ਕਿਸਾਨਾਂ ਨੂੰ ਖੇਤੀ ਰਸਾਇਣ ਘਟਾਉਣ ਖਾਸ ਕਰਕੇ 9 ਖੇਤੀ ਰਸਾਇਣਾਂ ਦਾ ਬਾਸਮਤੀ ਦੇ ਦਾਣਿਆਂ ਦੀ ਗੁਣਵੱਤਾ ’ਤੇ ਪੈਂਦੇ ਮਾਰੂ ਪ੍ਰਭਾਵ ਬਾਰੇ ਪ੍ਰੇਰਿਤ ਕੀਤਾ ਗਿਆ। ਉਨਾਂ ਕਿਹਾ ਕਿ ਇਨਾਂ ਉਪਰਾਲਿਆਂ ਦੇ ਉਤਸ਼ਾਹਜਨਕ ਨਤੀਜੇ ਨਿਕਲੇ ਕਿਉਂ ਜੋ ਬਾਸਮਤੀ ਦੀ ਫਸਲ ’ਤੇ ਰਸਾਇਣਾਂ ਦੇ ਛਿੜਕਾਅ ਦਾ ਪੱਧਰ ਘਟਿਆ। ਇਨਾਂ ਉਪਰਾਲਿਆਂ ਸਦਕਾ ਸੂਬੇ ਦੇ ਕਿਸਾਨ ਨੇ ਬਾਸਮਤੀ ਦੀ ਉਚ ਮਿਆਰੀ ਫਸਲ ਦਾ ਉਤਪਾਦਨ ਕੀਤਾ ਅਤੇ ਇਰਾਨ ਜੋ ਪੰਜਾਬ ਦੀ ਬਾਸਮਤੀ ਦੀ ਮੁੱਖ ਮੰਡੀ ਹੈ, ਨੂੰ ਬਰਾਮਦ ਕਰਨ ’ਤੇ ਲੱਗੀਆਂ ਬੰਦਸ਼ਾਂ ਦੇ ਮੱਦੇਨਜ਼ਰ ਕਮਜ਼ੋਰ ਕੌਮਾਂਤਰੀ ਰੁਝਾਨ ਦੇ ਬਾਵਜੂਦ ਕਿਸਾਨਾਂ ਨੂੰ ਫਸਲ ਦਾ ਲਾਹੇਵੰਦ ਭਾਅ ਮਿਲਿਆ।
ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਖਾਦਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਭੌਂ ਦੀ ਸਿਹਤ ਪਰਖ ਤੋਂ ਬਾਅਦ ਕਿਸਾਨਾਂ ਨੂੰ 24.30 ਲੱਖ ਭੌਂ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਲੋੜ ਮੁਤਾਬਕ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ।
ਯੂਰੀਆ ਅਤੇ ਡੀ.ਏ.ਪੀ. ਦੀ ਖਪਤ ਵਿੱਚ ਵੱਡੀ ਕਮੀ ਆਉਣ ਦਾ ਜ਼ਿਕਰ ਕਰਦਿਆਂ ਸ੍ਰੀ ਪੰਨੂੰ ਨੇ ਦੱਸਿਆ ਕਿ ਸਾਲ 2018 ਵਿੱਚ ਯੂਰੀਆ ਦੀ 14.57 ਲੱਖ ਟਨ ਖਪਤ ਹੋਈ ਸੀ ਜੋ ਸਾਲ 2019 ਵਿੱਚ ਘਟ ਕੇ 13.75 ਲੱਖ ਟਨ ਰਹਿ ਗਈ ਜਿਸ ਨਾਲ ਕਿਸਾਨਾਂ ਨੂੰ 49.20 ਕਰੋੜ ਦਾ ਲਾਭ ਪਹੁੰਚਿਆ। ਇਸੇ ਤਰਾਂ ਡੀ.ਏ.ਪੀ. ਦੀ ਖਪਤ ਵਿੱਚ ਵੀ 33000 ਟਨ ਦੀ ਕਮੀ ਦਰਜ ਕੀਤੀ ਗਈ ਜੋ ਸਾਲ 2019 ਵਿੱਚ 1.42 ਲੱਖ ਟਨ ਰਹਿ ਗਈ ਜਦਕਿ ਸਾਲ 2018 ਵਿੱਚ 1.75 ਲੱਖ ਟਨ ਦੀ ਖਪਤ ਹੋਈ ਸੀ ਜਿਸ ਨਾਲ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੂੰ 82.50 ਕਰੋੜ ਰੁਪਏ ਦਾ ਫਾਇਦਾ ਹੋਇਆ।
ਸਾਉਣੀ-2019 ਦੌਰਾਨ ਕੀਟਨਾਸ਼ਕਾਂ ਦੀ ਖਪਤ ਬਾਰੇ ਵੇਰਵੇ ਦਿੰਦਿਆਂ ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਨਕਲੀ ਬੀਜਾਂ ਅਤੇ ਖੇਤੀ ਰਸਾਇਣਾਂ ਦੀ ਵਿਕਰੀ ਰੋਕਣ ਲਈ ਪੂਰੀ ਮੁਸਤੈਦੀ ਵਰਤੀ ਗਈ ਜਿਸ ਦੇ ਨਤੀਜੇ ਵਜੋਂ ਫਸਲਾਂ ਦੇ ਉਤਪਾਦਨ ਵਿੱਚ ਪਿਛਲੇ ਸਾਰੇ ਰਿਕਾਰਡ ਟੁੱਟ ਗਏ। ਸ੍ਰੀ ਪੰਨੂੰ ਨੇ ਅੱਗੇ ਦੱਸਿਆ ਕਿ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਕੀਟਨਾਸ਼ਕਾਂ ਦੀ ਵਰਤੋਂ ਵਿੱਚ 675 ਐਮ.ਟੀ. (ਟੈਕਨੀਕਲ ਗ੍ਰੇਡ) ਦੀ ਕਮੀ ਦਰਜ ਕੀਤੀ ਗਈ ਜਿਸ ਨਾਲ ਕਿਸਾਨਾਂ ਨੂੰ 355 ਕਰੋੜ ਰੁਪਏ ਦਾ ਲਾਭ ਹੋਇਆ ਜਦਕਿ ਸਾਉਣੀ-2018 ਦੌਰਾਨ 2000 ਕਰੋੜ ਰੁਪਏ ਦੀ ਲਾਗਤ ਨਾਲ 3838 ਐਮ.ਟੀ. ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ ਸੀ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Delhi: ਘਰ ਵਿੱਚ ਲੱਗੀ ਅੱਗ, 4 ਜਣਿਆ ਦੀ ਦਰਦਨਾਕ ਮੌਤ

Delhi: ਘਰ ਵਿੱਚ ਲੱਗੀ ਅੱਗ, 4 ਜਣਿਆ ਦੀ ਦਰਦਨਾਕ ਮੌਤ

by Ranjit Singh
November 29, 2026
0

Delhi: ਘਰ ਵਿੱਚ ਲੱਗੀ ਅੱਗ, 4 ਜਣਿਆ ਦੀ ਦਰਦਨਾਕ ਮੌਤ ਨਵੀਂ ਦਿੱਲੀ, 29 ਨਵੰਬਰ (ਵਿਸ਼ਵ ਵਾਰਤਾ): ਐਤਵਾਰ ਨੂੰ ਦਿੱਲੀ ਦੇ...

THOUGHT OF THE DAY: ਅੱਜ ਦਾ ਵਿਚਾਰ Aaj da vichar

THOUGHT OF THE DAY: ਅੱਜ ਦਾ ਵਿਚਾਰ Aaj da vichar

by Ranjit Singh
November 29, 2026
0

THOUGHT OF THE DAY: ਅੱਜ ਦਾ ਵਿਚਾਰ Aaj da vichar ਇੱਕ ਵਿਅਕਤੀ ਆਪਣੇ ਚੰਗੇ ਸਮੇਂ ਵਿੱਚ ਆਪਣਾ ਹੰਕਾਰ ਦਿਖਾਉਂਦਾ ਹੈ,...

Entertainment: ਫਿਲਮ ‘ਰਾਮਾਇਣ’ ਦਾ 24ਵੇਂ ਦਿਨ ਵੀ ਬਾਕਸ ਆਫਿਸ ’ਤੇ ਜਲਵਾ ਕਾਇਮ

Entertainment: ਫਿਲਮ ‘ਰਾਮਾਇਣ’ ਦਾ 24ਵੇਂ ਦਿਨ ਵੀ ਬਾਕਸ ਆਫਿਸ ’ਤੇ ਜਲਵਾ ਕਾਇਮ

by Ranjit Singh
November 29, 2026
0

Entertainment: ਫਿਲਮ ‘ਰਾਮਾਇਣ’ ਦਾ 24ਵੇਂ ਦਿਨ ਵੀ ਬਾਕਸ ਆਫਿਸ ’ਤੇ ਜਲਵਾ ਕਾਇਮ - ਭਾਰਤ ’ਚ 1,009 ਕਰੋੜ ਤੋਂ ਪਾਰ ਹੋਈ...

International: ਅਮਰੀਕਾ ‘ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ

International: ਅਮਰੀਕਾ ‘ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ

by Ranjit Singh
November 29, 2026
0

International: ਅਮਰੀਕਾ 'ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ ਨਵੀਂ ਦਿੱਲੀ, 29 ਨਵੰਬਰ (ਵਿਸ਼ਵ ਵਾਰਤਾ): ਅਮਰੀਕਾ ਦੇ ਕੈਲੀਫੋਰਨੀਆ ਵਿੱਚ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Delhi: ਘਰ ਵਿੱਚ ਲੱਗੀ ਅੱਗ, 4 ਜਣਿਆ ਦੀ ਦਰਦਨਾਕ ਮੌਤ

Delhi: ਘਰ ਵਿੱਚ ਲੱਗੀ ਅੱਗ, 4 ਜਣਿਆ ਦੀ ਦਰਦਨਾਕ ਮੌਤ

by Ranjit Singh
November 29, 2026
0

Delhi: ਘਰ ਵਿੱਚ ਲੱਗੀ ਅੱਗ, 4 ਜਣਿਆ ਦੀ ਦਰਦਨਾਕ ਮੌਤ ਨਵੀਂ ਦਿੱਲੀ, 29 ਨਵੰਬਰ (ਵਿਸ਼ਵ ਵਾਰਤਾ): ਐਤਵਾਰ ਨੂੰ ਦਿੱਲੀ ਦੇ...

Most Popular

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
4 weeks ago
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 3 ਨਵੰਬਰ (ਵਿਸ਼ਵ ਵਾਰਤਾ) : ਦੁਪਹਿਰ 3 ਵਜੇ ਦੀਆਂ ਖਬਰਾਂ (Top...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 