ਉੱਘੇ ਸਿੱਖਿਆ ਸ਼ਾਸਤਰੀ ਤੇ ਪੰਜਾਬੀ ਵਿਦਵਾਨ ਪ੍ਰਿੰ. ਪ੍ਰੇਮ ਸਿੰਘ ਬਜਾਜ ਦਾ
ਲੁਧਿਆਣਾ ‘ਚ ਅੰਤਿਮ ਸੰਸਕਾਰ
ਭੋਗ ਤੇ ਅੰਤਿਮ ਅਰਦਾਸ 30 ਦਸੰਬਰ ਨੂੰ ਹੋਵੇਗੀ
ਲੁਧਿਆਣਾ : 2G ਦਸੰਬਰ
ਪੰਜਾਬੀ ਸਾਹਿਤ ਅਕਾਡਮੀ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਅਤੇ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰ. ਪ੍ਰੇਮ ਸਿੰਘ
ਬਜਾਜ ਸਾਬਕਾ ਪ੍ਰਿੰਸੀਪਲ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਦਾ Õñ· ਬਾਦ ਦੁਪਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪ੍ਰਿੰਸੀਪਲ ਬਜਾਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਰੈਫ਼ਰੈਂਸ ਲਾਇਬਰੇਰੀ ਤੇ ਡੀ. ਏ. ਵੀ. ਪਬਲਿਕ ਸਕੂਲ ਮੁਕੰਦਪੁਰ (ਨਵਾਂ ਸ਼ਹਿਰ) ਦੇ ਵੀ ਬਾਨੀ ਪ੍ਰਿੰਸੀਪਲ ਸਨ।
ਪ੍ਰਿੰਸੀਪਲ ਬਜਾਜ ਦੀ ਮ੍ਰਿਤਕ ਦੇਹ ਤੇ ਪੰਜਾਬ ਆਰਟ ਕਾਉਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਸੀਨੀ. ਮੀਤ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਲੋਕ ਵਿਰਾਸਤ ਅਕਾਡਮੀ ਤੇ ਡਾ. ਸ. ਸ ਜੌਹਲ ਜੀ ਵੱਲੋਂ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਪਰਗਟ ਸਿੰਘ ਗਰੇਵਾਲ, ਗੁਰਦੁਆਰਾ ਮਾਡਲ ਟਾਉਨ ਐਕਸਟੈਨਸ਼ਨ ਵੱਲੋਂ ਕਿਰਪਾਲ ਸਿੰਘ ਚੌਹਾਨ, ਪੰਜਾਬੀ ਗੀਤਕਾਰ ਸਭਾ ਵੱਲੋਂ ਸਰਬਜੀਤ ਵਿਰਦੀ ਨੇ ਦੋਸ਼ਾਲੇ ਪਹਿਨਾਏ।
ਨਾਮਧਾਰੀ ਦਰਬਾਰ ਵਲੋਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿ ਸ. ਹਰਪਾਲ ਸਿੰਘ ਸੇਵਕ ਨਾਮਧਾਰੀ ਨੇ ਕਿਹਾ ਕਿ ਪ੍ਰਿੰ. ਪ੍ਰੇਮ ਸਿੰਘ ਬਜਾਜ ਸਤਿਗੁਰੂ ਜਗਜੀਤ ਸਿੰਘ ਅਤੇ ਸਤਿਗੁਰੂ ਉਦੈ ਸਿੰਘ ਦੇ ਵਿਸ਼ਵਾਸਪਾਤਰ ਸਨ।
ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ, ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ, ਨਗਰ ਪਾਰਸ਼ਦ ਮਮਤਾ ਆਸ਼ੂ ਨੇ ਵੀ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਸਾਡੇ ਸਭ ਦੇ ਚਾਨਣ ਮੁਨਾਰੇ ਸਨ।
ਪ੍ਰਿੰਸੀਪਲ ਬਜਾਜ ਦੇ ਦੇਹਾਂਤ ਤੇ ਦੇਸ ਵਿਦੇਸ਼ ਤੋਂ ਸ਼ੋਕ ਸੰਦੇਸ਼ ਮਿਲ ਰਹੇ ਹਨ। ਸਰੀ ਕੈਨੇਡਾ ਕੋਂ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ, ਜਰਨੈਲ ਸਿੰਘ ਸੇਖਾ,ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ, ਕਵਿੰਦਰ ਚਾਂਦ, ਭੁਪਿੰਦਰ ਮੱਲ•ੀ, ਕੁਲਦੀਪ ਸਿੰਘ ਗਿੱਲ, ਡੀ ਪੀ ਅਰਸ਼ੀ, ਹਰਜਿੰਦਰ ਸਿੰਘ ਚੀਮਾ ਠਾਣਾ, ਰਛਪਾਲ ਗਿੱਲ, ਟੋਰੰਟੋ ਤੋਂ ਇਕਬਾਲ ਮਾਹਲ,ਇੰਦਰਜੀਤ ਸਿੰਘ ਬੱਲ, ਜਾਗੀਰ ਸਿੰਘ ਕਾਹਲੋਂ, ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ, ਕੈਲਗਰੀ ਤੋਂ ਕੇਸਰ ਸਿੰਘ ਨੀਰ, ਐਡਮੰਟਨ ਤੋਂ ਪ੍ਰੋ: ਸੁਖਵੰਤ ਸਿੰਘ ਗਿੱਲ, ਮੌਂਟਰੀਆਲ ਤੋਂ ਅਜਾਇਬ ਸਿੰਘ ਸੰਧੂ, ਅਮਰੀਕਾ ਤੋਂ ਸੁਖਵਿੰਦਰ ਕੰਬੋਜ, ਗੁਰਜਤਿੰਦਰ ਸਿੰਘ ਰੰਧਾਵਾ,ਇੰਦਰਜੀਤ ਸਿੰਘ ਝੱਜ,ਕੁਲਵਿੰਦਰ,ਦਲਜਿੰਦਰ ਸਹੋਤਾ, ਹਰਜਿੰਦਰ ਕੰਗ, ਲਾਸ ਐਂਜਲਸ ਤੋਂ ਹਰਿੰਦਰ ਬੀਸਲਾ, ਗੁਰਸ਼ਰਨ ਸਿੱਧੂ,ਰਾਜਵਿੰਦਰ ਬੋਪਾਰਾਏ, ਨਿਉਯਾਰਕ ਤੋਂ ਦਲਜੀਤ ਕੈਸ, ਆਸਟਰੇਲੀਆ ਤੋਂ ਸਰਬਜੀਤ ਸੋਹੀ, ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਇਟਲੀ ਤੋਂ ਦਲਜਿੰਦਰ ਰਹਿਲ, ਇੰਗਲੈਂਡ ਤੋਂ ਡਾ: ਤਾਰਾ ਸਿੰਘ ਆਲਮ, ਕੁਲਵੰਤ ਕੌਰ ਢਿੱਲੋਂ, ਅਜ਼ੀਮ ਸ਼ੇਖਰ, ਰਣਜੀਤ ਸਿੰਘ ਰਾਣਾ ਤੇ ਬਲਵਿੰਦਰ ਸਿੰਘ ਚਾਹਲ ਨੇ ਵੀ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਅੰਤਿਮ ਸੰਸਕਾਰ ਮੌਕੇ ਹਰਜੀਤ ਸਿੰਘ ਦੂਰਦਰਸ਼ਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ. ਪੀ. ਸਿੰਘ, ਰਣਜੋਧ ਸਿੰਘ ਜੀ. ਐੱਸ, ਡਾ. ਗੁਰਇਕਬਾਲ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਤੇਜ ਪਰਤਾਪ ਸਿੰਘ ਸੰਧੂ, ਕੰਵਲਜੀਤ ਸਿੰਘ ਸ਼ੰਕਰ, ਸਾਬਕਾ ਪ੍ਰਿੰਸੀਪਲ ਸਾਹਿਬਾਨ ਹਰਮੀਤ ਕੌਰ, ਮਨਜੀਤ ਕੌਰ ਸੋਢੀਆ, ਡਾ. ਸਤੀਸ਼ ਸ਼ਰਮਾ, ਮਨਜਿੰਦਰ ਕੌਰ, ਪ੍ਰੋ. ਜਗਮੋਹਨ ਸਿੰਘ, ਸੰਤੋਖ ਸਿੰਘ ਔਜਲਾ, ਕ੍ਰਿਸ਼ਨ ਸਿੰਘ, ਡਾ. ਸ ਨ ਸੇਵਕ, ਮਲਕੀਤ ਸਿੰਘ ਔਲਖ, ਡਾ. ਫ਼ਕੀਰ ਚੰਦ ਸ਼ੁਕਲਾ, ਪ੍ਰੋ. ਵਰਿਆਮ ਸਿੰਘ ਬਜਾਜ, ਸਕੱਤਰ, ਸਰਬਜੀਤ ਸਿੰਘ ਵਿਰਦੀ, ਪ੍ਰੋ. ਜਗਮੋਹਨ ਸਿੰਘ, ਸਾਬਕਾ ਮੇਅਰ ਸ. ਹਰਚਰਨ ਸਿੰਘ ਗੋਹਲਵੜੀਆ, ਸਤਿਬੀਰ ਸਿੰਘ ਸਿੱਧੂ, ਅਜੀਤ ਸਿੰਘ ਅਰੋੜਾ, ਕਿਰਪਾਲ ਸਿੰਘ ਚੌਹਾਨ, ਸਤੀਸ਼ ਗੁਲਾਟੀ, ਰਾਜਦੀਪ ਤੂਰ, ਡਾ. ਸਰੂਪ ਸਿੰਘ ਅਲੱਗ, ਪਰਮਜੀਤ ਸੋਹਲ, ਗੁਰਚਰਨ ਕੌਰ ਕੋਚਰ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਸ੍ਰੀਮਤੀ ਜਸਵੀਰ ਕੌਰ ਅਲੱਗ, ਸੁਰਿੰਦਰ ਕੌਰ, ਬਲਕੌਰ ਸਿੰਘ ਗਿੱਲ, ਅਜਮੇਰ ਸਿੰਘ, ਸਤਨਾਮ ਸਿੰਘ, ਗੁਰਮੰਨਤ ਸਿੰਘ ਲਾਹੌਰ ਬੁੱਕ ਸ਼ਾਪ, ਰੈਕਟਰ ਕਥੂਰੀਆ, ਮਹਿੰਦਰ ਸੇਖੋਂ, ਗੁਰਨਾਮ ਸਿੰਘ ਧਾਲੀਵਾਲ, ਜਸਬੀਰ ਸਿੰਘ ਘੁਲਾਲ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ ਸਮੇਤ ਸਥਾਨਕ ਲੇਖਕ ਹਾਜ਼ਰ ਸਨ।
ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 30 ਦਸੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਲੁਧਿਆਣਾ (ਸਾਹਮਣੇ ਡਾਕਖ਼ਾਨਾ) ਵਿਖੇ ਦੁਪਹਿਰ 12 ਵਜੇ ਤੋਂ 1.30 ਵਜੇ ਤੀਕ ਹੋਵੇਗੀ।





















