ਨਵੀਂ ਦਿੱਲੀ, 20 ਦਸੰਬਰ – ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੱਜ ਰਾਜਧਾਨੀ ਦਿੱਲੀ ਵਿਚ ਹਿੰਸਕ ਪ੍ਰਦਰਸ਼ਨ ਹੋਇਆ। ਵਿਰੋਧ ਕਰ ਰਹੇ ਲੋਕਾਂ ਨੇ ਕੁਝ ਵਾਹਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਹਨਾਂ ਨੂੰ ਅੱਗ ਲਾ ਦਿੱਤੀ। ਇਹ ਘਟਨਾ ਦਿੱਲੀ ਦੇ ਦਰਿਆਗੰਜ ਥਾਣੇ ਦੇ ਬਾਹਰ ਵਾਪਰੀ।
ਇਸ ਦੌਰਾਨ ਪੁਲਿਸ ਵਲੋਂ ਮਾਹੌਲ ਸ਼ਾਂਤ ਕਰਨ ਲਈ ਪਾਣੀ ਦੀਆਂ ਵਾਛੜਾਂ ਵੀ ਛੱਡੀਆਂ।
ਇਸ ਦੌਰਾਨ ਪ੍ਰਸਾਸਨ ਨੇ ਦਿੱਲੀ ਮੈਟਰੋ ਦੀਆਂ ਕਈ ਸੇਵਾਵਾਂ ਨੂੰ ਬੰਦ ਕਰ ਦਿਤਾ ਹੈ ਅਤੇ ਸੜਕੀ ਆਵਾਜਾਈ ਉਤੇ ਵੀ ਅਸਰ ਪਿਆ।
ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਦਿੱਲੀ ਗੇਟ ਅੱਗੇ ਵੀ ਪ੍ਰਦਰਸ਼ਨ ਕੀਤਾ।