ਮਾਲਵਾ ਅਤੇ ਹਰਿਆਣਾ ਖੇਤਰ ਵਿੱਚ ਕਰਦੇ ਸਨ ਚੋਰੀਆਂ
ਮਾਨਸਾ, 11 ਦਸੰਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਚੋਰੀ ਦੇ ਮੁਕੱਦਮੇ ਨੂੰ ਟਰੇਸ ਕਰਕੇ 3 ਵਿਅਕਤੀਆਂ ਮਿੱਠੂ ਸਿੰਘ ਵਾਸੀ ਰਾਈਆ(ਬਠਿੰਡਾ), ਬਿੱਕਰ ਸਿੰਘ ਅਤੇ ਦੀਪੂ ਸਿੰਘ ਵਾਸੀ ਸੇਖੂਪੁਰਾ(ਬਠਿੰਡਾ) ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ਐਲ.ਸੀ.ਡੀ., ਇੱਕ ਲੈਪਟਾਪ, ਇੱਕ ਗੈਸ ਸਿਲੰਡਰ ਸਮੇਤ 70,000 ਰੁਪਏ ਦੀ ਬਰਾਮਦਗੀ ਦਾ ਦਾਅਵਾ ਕੀਤਾ ਹੈ।
ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਦੱਸਿਆ ਗਿਆ ਕਿ ਮਾਨਸਾ ਪੁਲੀਸ ਵੱਲੋਂ ਚੋਰੀ ਦੇ ਮੁਕੱਦਮੇ ਨੂੰ ਟਰੇਸ ਕਰਕੇ ਤਿੰਨ ਵਿਅਕਤੀਆਂ ਮਿੱਠੂ ਸਿੰਘ ਵਾਸੀ ਰਾਈਆ (ਬਠਿੰਡਾ), ਬਿੱਕਰ ਸਿੰਘ ਅਤੇ ਦੀਪੂ ਸਿੰਘ ਵਾਸੀ ਸੇਖੂਪੁਰਾ (ਬਠਿੰਡਾ) ਨੂੰ ਕੱਲ ਕਾਬੂ ਕਰਕੇ ਉਨ੍ਹਾਂ ਪਾਸੋਂ 2 ਐਲ.ਈ.ਡੀ. ਟੀਵੀ., ਇੱਕ ਲੈਪਟਾਪ, ਇੱਕ ਗੈਸ ਸਿਲੰਡਰ ਕੁੱਲ ਮਾਲੀਤੀ 70,000/-ਰੁਪਏ ਦੀ ਬਰਾਮਦਗੀ ਕਰਵਾਈ ਗਈ ਹੈ ਅਤੇ ਪੁਲੀਸ ਵੱਲੋਂ ਵਿਅਕਤੀਆਂ ਪਾਸੋਂ ਇੱਕ ਮੋਟਰਸਾਈਕਲ ਵੀ ਕਬਜੇ ਵਿੱਚ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲੀਸ ਪਾਸ ਚੰਦ ਸਿੰਘ ਵਾਸੀ ਬੱਸ ਸਟੈਡ ਖੋਖਰ ਖੁਰਦ ਨੇ ਬਿਆਨ ਲਿਖਾਇਆ ਕਿ ਉਹ ਬੱਸ ਅੱਡਾ ਖੋਖਰ ਕਲਾਂ ਵਿਖੇ ਮੀਟ-ਅੰਡਿਆ ਦੀ ਦੁਕਾਨ ਕਰਦਾ ਹੈ ਅਤੇ ਪਿਛਲੇ ਦਿਨੀ ਦਰਮਿਆਨੀ ਰਾਤ ਨੂੰ ਉਸਦੀ ਦੁਕਾਨ ਦਾ ਤਾਲਾ ਤੋੜਕੇ ਇੱਕ ਗੈਸ ਸਿਲੰਡਰ ਮਾਲੀਤੀ 2000/-ਰੁਪਏ ਚੋਰੀ ਹੋਣਾ ਪਾਇਆ ਗਿਆ। ਪੁਲੀਸ ਵੱਲੋਂ ਵਿਅਕਤੀ ਦੇ ਕਹਿਣ ਮੁਤਾਬਿਕ ਥਾਣਾ ਸਦਰ ਮਾਨਸਾ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਕੱਦਮੇ ਦੀ ਡੂੰਘਾਈ ਨਾਲ ਸੈਟੇਫਿਕ ਤਰੀਕਿਆਂ ਨਾਲ ਤਫਤੀਸ ਕਰਦੇ ਹੋਏ ਤਿੰਨ ਵਿਅਕਤੀ ਮਿੱਠੂ ਸਿੰਘ ਵਾਸੀ ਰਾਈਆ (ਬਠਿੰਡਾ), ਬਿੱਕਰ ਸਿੰਘ ਅਤੇ ਦੀਪੂ ਸਿੰਘ ਵਾਸੀਆਨ ਸੇਖੂਪੁਰਾ (ਬਠਿੰਡਾ) ਨੂੰ ਕੱਲ ਕਾਬੂ ਕਰ ਲਿਆ ਗਿਆ ਹੈ।
ਉਨ੍ਹਾਂ ਤੋਂ ਮੁਢਲੀ ਪੁਛਗਿੱਛ ਤੇ ਪਤਾ ਲੱਗਿਆ ਕਿ ਉਹ ਚੋਰੀਆਂ ਕਰਨ ਦੇ ਆਦੀ ਸਨ ਅਤੇ ਉਨ੍ਹਾਂ ਉੱਪਰ ਇਸ ਤੋਂ ਪਹਿਲਾ ਦੁਕਾਨ ਵਿੱਚੋ ਮੋਬਾਇਲ ਫੋਨ ਚੋਰੀ ਕਰਨ ਸਬੰਧੀ ਥਾਣਾ ਕੋਟ ਧਰਮੂ ਵਿਖੇ ਮੁਕੱਦਮਾ ਦਰਜ਼ ਹੋਇਆ ਸੀ ਅਤੇ ਉਸ ਵਿੱਚ 6/6 ਮਹੀਨੇ ਦੀ ਸਜਾ ਪੂਰੀ ਕਰਕੇ ਬਾਹਰ ਆਏ ਹਨ। ਉਨ੍ਹਾਂ ਮੰਨਿਆ ਕਿ ਉਹ 12,13 ਅਕਤੂਬਰ ਦੀ ਰਾਤ ਨੂੰ ਪਿੰਡ ਜਗ੍ਹਾਂ ਰਾਮ ਤੀਰਥ (ਬਠਿੰਡਾ) ਵਿਖੇ ਇੰਡੀਅਨ ਆਇਲ ਕੰਪਨੀ ਦੇ ਪੈਟਰੋਲ ਪੰਪ ਦੇ ਸਟਰ ਦਾ ਤੋੜਕੇ ਮੇਜ ਦੀ ਦਰਾਜ ਵਿੱਚੋਂ 40,550/-ਰੁਪਏ ਦੀ ਨਗਦੀ ਚੋਰੀ ਕਰਕੇ ਭੱਜ ਗਏ ਸਨ। ਉਨ੍ਹਾਂ ਨੇ ਮੰਨਿਆ ਕਿ ਉਹ ਕਰੀਬ 20-25 ਦਿਨ ਪਹਿਲਾਂ ਇੱਕ ਐਲ.ਈ.ਡੀ, ਜੋ ਪੈਟਰੋਲ ਪੰਪ ਮੌੜ (ਬਠਿੰਡਾ) ਨੇੜੇ ਚੋਰੀ ਕੀਤੀਆ ਸਨ ਅਤੇ ਬਰਾਮਦ ਹੋਏ ਲੈਪਟਾਪ ਬਾਰੇ ਉਨ੍ਹਾਂ ਮੰਨਿਆ ਕਿ ਇਹ ਕਰੀਬ 1 ਮਹੀਨਾ ਪਹਿਲਾਂ ਪਿੰਡ ਪਾਨਾ ਨੇੜੇ ਡੱਬਵਾਲੀ (ਹਰਿਆਣਾ) ਵਿਖੇ ਫੋਟੋ ਸਟੈਟ ਦੀ ਦੁਕਾਨ ਵਿੱਚੋ ਚੋਰੀ ਕੀਤਾ ਸੀ।
ਫੋਟੋ ਕੈਪਸ਼ਨ: ਪੁਲੀਸ ਵੱਲੋਂ ਚੋਰੀ ਦੇ ਸਮਾਨ ਸਮੇਤ ਕਾਬੂ ਕੀਤੇ ਤਿੰਨ ਨੌਜਵਾਨ। ਫੋਟੋ:ਮਾਨ