ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਚੰਡੀਗੜ੍ਹ ਰਾਜਿੰਦਰ ਸਿੰਘ ਬਡਹੇੜੀ ਨੇ ਪਰੈੱਸ ਬਿਆਨ ਵਿੱਚ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਉੜੀਸਾ ਦੇ ਪੁਰੀ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮੰਗੂ ਮੱਠੂ ਦਾ ਕੁੱਝ ਹਿੱਸਾ ਪ੍ਰਸ਼ਾਸਨ ਵੱਲੋਂ ਢਾਹ ਦਿੱਤਾ ਗਿਆ ਹੈ ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਜੀ ਨੂੰ ਇਸ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚ ਸਕੇ। ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆਂ ਨੂੰ ਸਿੱਧੇ ਰਾਹੇ ਪਾਉਣ ਲਈ ਅਲੱਗ-ਅਲੱਗ ਥਾਵਾਂ ‘ਤੇ ਜਾ ਕੇ ਗਿਆਨਤਾ ਦਾ ਚਾਨਣ ਫੈਲਾਇਆ, ਜਗਨਨਾਥ ਪੁਰੀ ਨਾਲ ਵੀ ਸਾਡਾ ਖ਼ਾਸ ਰਿਸ਼ਤਾ ਹੈ, ਫਿਰ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮੰਗੂ ਮੱਠ ਦੇ ਕੁੱਝ ਹਿੱਸੇ ਨੂੰ ਢਾਹੁਣਾ ਨਿੰਦਾਯੋਗ ਹੈ। ਇਸ ਮਾਮਲੇ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦੈ ਅਤੇ ਇਮਾਰਤ ਨੂੰ ਮੁੜ ਪੁਰਾਣੇ ਵਿਰਾਸਤੀ ਰੂਪ ਵਿੱਚ ਸੰਭਾਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ।