ਪਾਰਕਿੰਗ, ਲੰਗਰ ਅਤੇ ਹੋਰ ਇੰਤਜ਼ਾਮਾਂ ਦੇ ਲਈ 2 ਹਜ਼ਾਰ ਤੋਂ ਵੱਧ ਸੇਵਾਦਾਰ ਨਿਭਾ ਰਹੇ ਹਨ ਡਿਊਟੀਆਂ
ਮੁਹਾਲੀ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਮਾਗਮ ਹੋਵੇਗਾ -ਜਥੇਦਾਰ ਕੁਲਦੀਪ ਸਿੰਘ ਭਾਂਖਰਪੁਰ
ਚੰਡੀਗੜ੍ਹ – ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਡੇਰਾਬਸੀ ਭਾਂਖਰਪੁਰ ਵਿਖੇ ਇੱਕ ਵਿਸ਼ਵ ਪੱਧਰੀ ਸਮਾਗਮ 15 ਦਸੰਬਰ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ 101 ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ । ਜਥੇਦਾਰ ਕੁਲਦੀਪ ਸਿੰਘ ਭਾਂਖਰਪੁਰ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੂਹਿਕ ਵਿਆਹ ਜਾਤਪਾਤ ਧਰਮ ਅਤੇ ਰਾਜਨੀਤੀ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਕਰਵਾਏ ਜਾ ਰਹੇ ਹਨ । ਇਸ ਵਿਸ਼ਵ ਪੱਧਰੀ ਸਮਾਗਮ ਦੇ ਸਬੰਧ ਵਿਚ ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਕੁਲਦੀਪ ਸਿੰਘ ਭਾਂਖਰਪੁਰ ਨੇ ਦੱਸਿਆ ਕਿ ਇਨ੍ਹਾਂ ਸਮੂਹਿਕ ਵਿਆਹਾਂ ਦੇ ਲਈ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ । ਸਮੂਹਿਕ ਵਿਆਹਾਂ ਦੇ ਲਈ ਇਲਾਕੇ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਅਤੇ ਦੋ ਜਾਂ ਤੋਂ ਹੋਈ ਵੱਧ ਸੇਵਾਦਾਰ ਇਨ੍ਹਾਂ ਸਮੂਹਿਕ ਵਿਆਹਾਂ ਦੇ ਵਿੱਚ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ।
ਵੱਡੇ ਬਾਕਸ ਵਿੱਚ
ਦੇਸ਼ਾਂ ਵਿਦੇਸ਼ਾਂ ਦੇ ਸਰਕਾਰੀ ਨੁਮਾਇੰਦੇ , ਐੱਮਪੀਜ਼ , ਮੰਤਰੀ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਪਹੁੰਚਣਗੀਆਂ ਵਿਸ਼ਵ ਪੱਧਰੀ ਸਮਾਗਮ ਵਿੱਚ
ਇਸ ਮੌਕੇ ਮੋਗੇ ਤੋਂ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੇ ਮੀਡੀਆ ਦੇ ਰਾਹੀਂ ਪੂਰੇ ਸੰਤ ਸਮਾਜ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ । ਉਨ੍ਹਾਂ ਕਿ ਪਿੰਡ ਭਾਂਖਰਪੁਰ ਦੀ ਧਰਤੀ ਵੱਡੇ ਭਾਗਾਂ ਵਾਲੀ ਹੈ ਜਿੱਥੇ ਵਿਸ਼ਵ ਪੱਧਰ ਤੇ ਐਡਾ ਵੱਡਾ ਸਮਾਗਮ ਉਲੀਕਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਪੱਧਰੀ ਸਮਾਗਮ ਦੇ ਸਬੰਧ ਵਿੱਚ ਉਨ੍ਹਾਂ ਦੀ ਗੱਲਬਾਤ ਯੂਐਨਓ ਅਤੇ ਹੋਰ ਦੇਸ਼ਾਂ ਵਿਦੇਸ਼ਾਂ ਦੇ ਸਰਕਾਰੀ ਨੁਮਾਇੰਦਿਆਂ , ਐੱਮਪੀਜ਼ , ਮੰਤਰੀਆਂ ਅਤੇ ਸੰਗਤਾਂ ਦੇ ਨਾਲ ਹੋਈ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਦਿਖਾਈ ਅਤੇ ਕਿਹਾ ਕਿਉਂ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਇੱਛੁਕ ਹਨ । ਜਿਸ ਸਦਕਾ ਆਉਣ ਵਾਲੀ ਮਿਤੀ 15 ਦਸੰਬਰ ਨੂੰ ਦੇਸ਼ਾਂ ਵਿਦੇਸ਼ਾਂ ਦੇ ਸਰਕਾਰੀ ਨੁਮਾਇੰਦੇ ਐੱਮਪੀਜ਼ ਮੰਤਰੀ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਇਸ ਪ੍ਰੋਗਰਾਮ ਵਿੱਚ ਪਹੁੰਚਣਗੀਆਂ ।
ਬਾਕਸ
ਗਿਆਰਾਂ ਏਕੜ ਜ਼ਮੀਨ ਤੇ ਹੋਵੇਗਾ ਵਿਸ਼ਾਲ ਸਮਾਗਮ
ਜਥੇਦਾਰ ਕੁਲਦੀਪ ਸਿੰਘ ਭਾਂਖਰਪੁਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਲਈ ਗਿਆਰਾਂ ਏਕੜ ਜ਼ਮੀਨ ਦੇ ਉੱਤੇ ਇੱਕ ਵੱਡਾ ਪੰਡਾਲ ਬਣੇਗਾ ਜਿਸ ਵਿੱਚ 101 ਛੋਟੇ ਕੈਬਿਨ ਸਥਾਪਿਤ ਕੀਤੇ ਜਾਣਗੇ ਜਿਸ ਵਿੱਚ ਸਮੂਹਿਕ ਵਿਆਹਾਂ ਵਿੱਚ ਧੀਆਂ ਨੂੰ ਦਿੱਤਾ ਜਾਣ ਵਾਲਾ ਸਾਮਾਨ ਰੱਖਿਆ ਜਾਵੇਗਾ । 200x 600 ਵਿੱਚ ਵੱਡਾ ਪੰਡਾਲ ਹੋਵੇਗਾ । 200x 400 ਵਿੱਚ ਆਈਆਂ ਸੰਗਤਾਂ ਦੇ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ । ਇਸ ਦੇ ਨਾਲ ਹੀ ਤਿੰਨ ਵੱਡੀਆਂ ਸਟੇਜਾਂ ਲਗਾਈਆਂ ਜਾਣਗੀਆਂ ਜਿਸ ਵਿੱਚ 32×16 ਵਿੱਚ ਗੁਰੂਸਰ ਦੀ ਪਾਲਕੀ ਸਜਾਈ ਜਾਵੇਗੀ ਤੇ ਸਾਈਡਾਂ ਤੇ ਦੋ ਸਟੇਜਾਂ ਇੱਕ ਧਾਰਮਿਕ ਸ਼ਖ਼ਸੀਅਤਾਂ ਵਾਸਤੇ ਅਤੇ ਦੂਜੀ ਸਮਾਜਿਕ ਸ਼ਖ਼ਸੀਅਤਾਂ ਲਈ ਰੱਖੀ ਜਾਵੇਗੀ । 70×150 ਵਿੱਚ ਜੋੜਾ ਘਰ ਬਣਾਇਆ ਗਿਆ ਹੈ ।