ਇਸਰੋ ਨੇ ਇੱਕ ਵਾਰ ਫਿਰ ਰਚਿਆ ਇਤਿਹਾਸ

Advertisement

ਨਵੀਂ ਦਿੱਲੀ, 11 ਦਸੰਬਰ (ਵਿਸ਼ਵ ਵਾਰਤਾ) : ਆਂਧਰਾ ਪ੍ਰਦੇਸ਼  ਸ੍ਰੀਹਰੀਕੋਟਾ ਵਿਚ ਸਥਿਤ ਪੁਲਾੜ ਸਟੇਸ਼ਨ ਤੋਂ ਇਸਰੋ ਨੇ ਅੱਜ ਇੱਕ ਵਾਰ ਫਿਰ ਇਤਿਹਾਸ ਰਚ ਦਿਤਾ, ਜਦੋਂ ਇਥੋਂ 9 ਉਪਗ੍ਰਹਿਆਂ ਨੂੰ ਪੁਲਾੜ ਵਿਚ ਭੇਜਿਆ ਗਿਆ, ਜਿਹਨਾਂ ਵਿਚ ਇੱਕ ਭਾਰਤ ਦਾ ਨਿਗਰਾਨੀ ਉਪਗ੍ਰਹਿ ਹੈ, ਜਦੋਂ ਕਿ ਬਾਕੀ ਵਿਦੇਸ਼ੀ ਉਪਗ੍ਰਹਿ ਹਨ।

ਨਿਗਰਾਨੀ ਉਪਗ੍ਰਹਿ ਆਰ.ਆਈ ਸੈੱਟ-2 ਬੀਆਰਆਈ ਦਾ ਕੁੱਲ ਭਾਰ 628 ਕਿੱਲੋਗ੍ਰਾਮ ਹੈ ਤੇ ਇਹ ਭਾਰਤ ਲਈ ਬੜਾ ਲਾਹੇਵੰਦ ਹੋਵੇਗਾ।