ਐਸਏਐਸ ਨਗਰ (ਮੋਹਾਲੀ), 6 ਦਸੰਬਰ ਇੱਥੇ ਇੰਡੀਅਨ ਸਕੂਲ ਆਫ ਬਿਜ਼ਨਿਸ ਵਿਖੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਦੂਜੇ ਦਿਨ ‘ਗਾਰਮੈਂਟਿੰਗ ਤੇ ਟੈਕਨੀਕਲ ਟੈਕਸਟਾਈਲ ਲਈ ਨਵੇਂ ਆਯਾਮ’ ਵਿਸ਼ੇ ‘ਤੇ ਉਘੇ ਕੱਪੜਾ ਸਨਅਤਕਾਰਾਂ ਵੱਲੋਂ ਕੀਤੀ ਸੰਜੀਦਾ ਚਰਚਾ ਪੰਜਾਬ ਵਿਚ ਨਵੀਆਂ ਉਦਯੋਗਿਕ ਸੰਭਾਵਨਾਵਾਂ ਦੇ ਪੱਖ ਤੋਂ ਲਾਹੇਵੰਦ ਹੋ ਨਿੱਬੜੀ। ਇਸ ਸੈਸ਼ਨ ਦੌਰਾਨ ਕੱਪੜਾ ਸਨਅਤਕਾਰਾਂ ਤੇ ਡੈਲੀਗੇਟਜ਼ ਵਿਚਾਲੇ ਸਵਾਲਾਂ ਜਵਾਬਾਂ ਦਾ ਸਿਲਸਿਲਾ ਵੀ ਚੱਲਿਆ।
ਸ਼ਿੰਗੋਰਾ ਟੈਕਸਟਾਈਲ ਲਿਮਟਿਡ ਦੇ ਪ੍ਰਬੰਧਕੀ ਡਾਇਰੈਕਟਰ (ਐਮਡੀ) ਸ੍ਰੀ ਅਮਿਤ ਜੈਨ ਦੇ ਸੰਚਾਲਨ ਹੇਠ ਹੋਈ ਪੈਨਲ ਚਰਚਾ ਵਿਚ ਕੱਪੜਾ ਉਦਯੋਗ ਨਾਲ ਸਬੰਧਤ ਨਾਹਰ ਇੰਡਸਟਰੀਅਲ ਅੈਂਟਰਪ੍ਰਾਈਜ਼ਜ਼ ਲਿਮਟਿਡ ਦੇ ਐਮਡੀ ਅਤੇ ਵਾਈਸ ਚੇਅਰਮੈਨ ਕਮਲ ਓਸਵਾਲ, ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਉਪ ਮੁਖੀ ਤੇ ਮਾਰਕੀਟ ਡਿਵੈਲਪਮੈਂਟ ਮੁਖੀ ਗੋਪਸਰੰਜਨ ਦਾਸ, ਅਪੇਰਲ ਐਕਸਪੋਰਟ ਪ੍ਰ੍ਰਮੋਸ਼ਨ ਕਾਊਂਸਲ ਦੇ ਚੇਅਰਮੈਨ ਐਚ ਕੇ ਐਲ ਮਗੂ, ਸ਼ਾਹੀ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਜੇ ਡੀ ਗਿਰੀ ਅਤੇ ਮਿਲੀਅਨ ਐਕਸਪੋਰਟਰ ਪ੍ਰਾਈਵੇਟ ਲਿਮਟਿਡ ਦੇ ਐਮਡੀ ਨਰਿੰਦਰ ਚੁੱਘ ਵਰਗੇ ਦਿੱਗਜ ਸਨਅਤਕਾਰ ਸ਼ਾਮਲ ਹੋਏ।
ਇਸ ਸੈਸ਼ਨ ਵਿਚ ਕਾਰੋਬਾਰੀਆਂ ਨੇ ਕੱਪੜਾ ਉਦਯੋਗ ਖੇਤਰ ਦੇ ਵੱਖ ਵੱਖ ਪੱਖਾਂ ਜਿਵੇਂ ਗਾਰਮੈਂਟਿੰਗ ਕਲੱਸਟਰ, ਨਵੀਨਤਮ ਤਕਨਾਲੋਜੀ ਦੇ ਯੋਗਦਾਨ, ਹੁਨਰਮੰਦ ਕਾਮਿਆਂ, ਲੇਬਰ ਸਬਸਿਡੀ ਤੇ ਇਸ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸੂਚਨਾ ਤਕਨਾਲੋਜੀ ਦੀ ਵਰਤੋਂ ‘ਤੇ ਚਰਚਾ ਕੀਤੀ।
ਇਸ ਮੌਕੇ ਬੋਲਦਿਆਂ ਮਾਹਿਰਾਂ ਨੇ ਸਾਂਝੇ ਤੌਰ ‘ਤੇ ਸਹਿਮਤੀ ਪ੍ਰਗਟਾਈ ਕਿ ਪੰਜਾਬ ਵਿਚ ਕੱਪੜਾ ਉਦਯੋਗ ਦੇ ਖੇਤਰ ਵਿਚ ਨਿਵੇਸ਼ ਅਤੇ ਵਾਧੇ-ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ•ਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਨਅਤਕਾਰਾਂ ਨੂੰ ਸੂਬੇ ਵਿਚ ਸੁਖਾਵਾਂ ਉਦਯੋਗਿਕ ਮਾਹੌਲ ਮੁਹੱਈਆ ਕਰਾਉਣ ਲਈ ਸਸਤੀਆਂ ਬਿਜਲੀ ਦਰਾਂ, ਲੇਬਰ ਸਬਸਿਡੀ, ਜੀਐਸਟੀ ਇੰਨਸੈਂਟਿਵਜ਼ ਆਦਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਹੁਣ ਸਥਾਨਕ ਹੁਨਰਮੰਦ ਅਮਲੇ ਦੀ ਵੱਡੀ ਜ਼ਰੂਰਤ ਹੈ, ਕਿਉਂਕਿ ਪੰਜਾਬ ਵਿਚ ਬਹੁਤੀਆਂ ਉਦਯੋਗਿਕ ਇਕਾਈਆਂ ਵਿਚ ਪਰਵਾਸੀ ਕਾਮਿਆਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਨੂੰ ਕੱਪੜਾ ਉਦਯੋਗ ਦੇ ਖੇਤਰ ਵਿਚ ਤ੍ਰਿਪੁਰ ਸ਼ਹਿਰ ਦੀ ਤਰ•ਾਂ ਅੱਗੇ ਲਿਜਾਣ ਲਈ ਇਸ ਖੇਤਰ ਦੇ ਦਿੱਗਜਾਂ ਨੂੰ ਇੱਕ ਮੰਚ ‘ਤੇ ਆ ਕੇ ਵਿਚਾਰਕ ਭਾਈਵਾਲੀ ਕਾਇਮ ਕਰਨ ਦਾ ਸੱਦਾ ਦਿੱਤਾ।
ਸੈਸ਼ਨ ਦੇ ਅੰਤ ਵਿਚ ਬੋਲਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਿਲਿ•ਆਂ ਵਿਚ ਹੁਨਰ ਵਿਕਾਸ ਕੇਂਦਰ ਖੋਲ•ੇ ਗਏ ਹਨ। ਉਨ•ਾਂ ਆਖਿਆ ਕਿ ਵਿਭਾਗ ਵੱਲੋਂ ਸਨਅਤਕਾਰਾਂ ਤੋਂ ਉਦਯੋਗਿਕ ਕਾਮਿਆਂ ਦੀ ਲੋੜ ਬਾਰੇ ਸੁਝਾਅ ਮੰਗੇ ਗਏ ਹਨ ਅਤੇ ਇਸ ਸਬੰਧ ਵਿਚ ਸਰਕਾਰੀ ਆਈਟੀਆਈਜ਼ ਵਿਚ ਵੱਖ ਵੱਖ ਕੋਰਸ ਵੀ ਸ਼ੁਰੂ ਕੀਤੇ ਗਏ ਹਨ।
ਇਸ ਸੈਸ਼ਨ ਦੀ ਸ਼ੁਰੂਆਤ ਵਿਚ ਵਧੀਕ ਮੁੱਖ ਸਕੱਤਰ ਐਮ ਪੀ ਸਿੰਘ ਨੇ ਪੰਜਾਬ ਨੂੰ ਕੱਪੜਾ ਉਦਯੋਗ ਦੇ ਖੇਤਰ ਵਿਚ ਹੋਰ ਅੱਗੇ ਲਿਜਾਣ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਡੀਆਂ ਰਿਆਇਤਾਂ ਦੀ ਗੱਲ ਕੀਤੀ। ਉਨ•ਾਂ ਆਖਿਆ ਕਿ ਕੱਪੜਾ ਉਦਯੋਗ ਨੇ ਪੰਜਾਬ ਦੇ ਆਰਥਿਕ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ ਅਤੇ ਸੂਬੇ ਨੇ ਸਪਿਨਿੰਗ ਸਮਰੱਥਾ ਦੀ ਬਦੌਲਤ ਦੇਸ਼ ਭਰ ਵਿਚੋਂ ਤੀਜਾ ਰੈਂਕ ਹਾਸਲ ਕੀਤਾ ਹੈ, ਜਦੋਂਕਿ ਪੰਜਾਬ ‘ਚ ਦੇਸ਼ ਦਾ 95 ਫੀਸਦੀ ਉਨ ਦੇ ਬੁਣੇ ਕੱਪੜੇ ਦਾ ਉਤਪਾਦਨ ਹੁੰਦਾ ਹੈ। ਉਨ•ਾਂ ਅੱਗੇ ਆਖਿਆ ਕਿ ਪੰਜਾਬ ਦੀ ਕੁੱਲ ਉਦਯੋਗਿਕ ਆਊੂਟਪੁਟ (ਗਰਾਸ ਵੈਲਿਊ ਐਡਿਡ) ਵਿਚ ਕੱਪੜਾ ਸਨਅਤ ਦਾ 19 ਫੀਸਦੀ ਯੋਗਦਾਨ ਹੈ ਤੇ ਸੂਬੇ ਤੋਂ ਹੁੰਦੀ ਬਰਾਮਦ ਵਿਚ ਕੱਪੜਾ ਉਦਯੋਗ ਦਾ 21 ਫੀਸਦੀ ਯੋਗਦਾਨ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਆਖਿਆ ਕਿ ਕੱਪੜਾ ਉਦਯੋਗ ਦੇ ਵਾਧੇ ਵਿਕਾਸ ਲਈ ਪੰਜਾਬ ਬਾਕੀ ਸੂਬਿਆਂ ਨਾਲੋਂ ਸਭ ਤੋਂ ਸ਼ਾਨਦਾਰ ਸੂਬਾ ਹੈ। ਉਨ•ਾਂ ਕਿਹਾ ਕਿ ਉਦਮਤਾ ਪੰਜਾਬੀਆਂ ਦੇ ਖੂਨ ਵਿਚ ਹੈ, ਬਸ ਲੋੜ ਹੈ ਕਿ ਪੰਜਾਬ ਵਿਚ ਚਿੱਟੇ ਸੋਨੇ (ਕਪਾਹ) ਦੀ ਖੇਤੀ ਨੂੰ ਹੁਲਾਰਾ ਦੇਣ ਲਈ ਕਦਮ ਚੁੱਕੇ ਜਾਣ।