ਮੋਹਾਲੀ, 5 ਦਸੰਬਰ (ਵਿਸ਼ਵ ਵਾਰਤਾ)-ਮੋਹਾਲੀ ਵਿਖੇ ਅੱਜ ਤੋਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ-2019 ਸ਼ੁਰੂ ਹੋ ਗਿਆ ਹੈ, ਜਿਸ ਵਿਚ ਜਾਪਾਨ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਇੰਗਲੈਂਡ ਤੇ ਜਰਮਨੀ ਤੋਂ ਮੋਹਰੀ ਸਨਅਤਕਾਰ ਪੁੱਜ ਰਹੇ ਹਨ।
ਇਸ ਦੌਰਾਨ ਸਮਾਗਮ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ, ਅਤੁਲ ਨੰਦਾ ਐਡਵੋਕੇਟ ਜਨਰਲ ਪੰਜਾਬ ਅਤੇ ਲਾਲ ਸਿੰਘ ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਵੀ ਸ਼ਿਰਕਤ ਕੀਤੀ।