‘ਆਪ’ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਅਹੁਦੇਦਾਰ ਐਲਾਨੇ

61
Advertisement


ਆਬਜ਼ਰਵਰ ਸਤਵੀਰ ਵਾਲੀਆ ਤੇ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ

ਸ੍ਰੀ ਅਨੰਦਪੁਰ ਸਾਹਿਬ  2 ਦਸੰਬਰ – ਆਮ ਆਦਮੀ ਪਾਰਟੀ (ਆਪ) ਨੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ, ਜਿਸ ਤਹਿਤ ਸੰਜੀਵ ਰਾਣਾ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਸੂਚੀ ਅਨੁਸਾਰ ਸੰਜੀਵ ਰਾਣਾ ਨੂੰ ਨਵਾਂ ਹਲਕਾ ਪ੍ਰਧਾਨ ਅਤੇ ਡਾ. ਸੰਜੀਵ ਗੌਤਮ, ਹਰਮਿੰਦਰ ਸਿੰਘ ਢਾਹੇ ਅਤੇ ਡਾ. ਜਰਨੈਲ ਸਿੰਘ ਨੂੰ ਹਲਕਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਪਾਰਟੀ ਨੇ ਹਲਕਾ ਆਧਾਰਿਤ ਸ਼ਿਕਾਇਤ ਨਿਵਾਰਨ ਕਮੇਟੀ ਗਠਿਤ ਕੀਤੀ। ਜਿਸ ‘ਚ ਮਾਸਟਰ ਹਰਦਿਆਲ ਸਿੰਘ, ਸੰਜੀਵ ਰਾਣਾ, ਡਾ. ਸੰਜੀਵ ਗੌਤਮ, ਬਾਬੂ ਚਮਨ ਲਾਲ, ਸਤੀਸ਼ ਚੋਪੜਾ ਅਤੇ ਜਸਵੀਰ ਸਿੰਘ ਜੱਸੂ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਜਾਰੀ ਬਿਆਨ ਰਾਹੀਂ ਹਲਕਾ ਆਬਜ਼ਰਵਰ ਐਡਵੋਕੇਟ ਸਤਵੀਰ ਸਿੰਘ ਵਾਲੀਆ ਨੇ ਦੱਸਿਆ ਉਨ੍ਹਾਂ ਸਮੇਤ ਪਾਰਟੀ ਦੇ ਸੂਬਾ ਸੰਗਠਨ ਇੰਚਾਰਜ ਗੈਰੀ ਵੜਿੰਗ ਅਤੇ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਦੀ ਅਗਵਾਈ ਹੇਠ ਬੈਠਕ ਹੋਈ ਅਤੇ ਉੱਚ ਲੀਡਰਸ਼ਿਪ ਨਾਲ ਵਿਚਾਰ ਚਰਚਾ ਉਪਰੰਤ ਨੂੰ ਇਹ ਨਵੀਆਂ ਜ਼ਿੰਮੇਵਾਰੀਆਂ ਵੰਡੀਆਂ ਗਈਆਂ।