💥 *ਸਿੱਖਿਅਾ ਮੰਤਰੀ ਨਾਲ 3 ਦਸੰਬਰ ਨੂੰ ਦੁਪਿਹਰ 1 ਵਜੇ ਪੈਨਲ ਮੀਟਿੰਗ ਹੋਈ ਤੈਅ*
ਚੰਡੀਗੜ੍ਹ 1ਦਸੰਬਰ ( ਵਿਸ਼ਵ ਵਾਰਤਾ)ਸਰਕਾਰੀ ਸਕੂਲਾਂ ਵਿਚਲੇ ਹਰੇਕ ਵਰਗ ਦੇ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਪੰਜਾਬ ਦੇ ਬੈਨਰ ਹੇਠ ਭਾਰੀ ਗਿਣਤੀ ਵਿੱਚ ਅਧਿਆਪਕਾਂ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਤੰਤਰ ਨੂੰ ਉਜਾੜਨ ਵਾਲੀਆਂ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਖਿਲਾਫ ਸਥਾਨਕ ਬੀ.ਐਸ.ਐਨ.ਐਲ. ਪਾਰਕ ਵਿੱਚ ਵਿਸ਼ਾਲ ਰੈਲੀ ਕੀਤੀ। ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਚੋਣ ਹਲਕੇ ਸੰਗਰੂਰ ਵਿੱਚ ਰੋਸ ਮਾਰਚ ਕਰਕੇ ਸਰਕਾਰ ਖਿਲਾਫ ਤਿੱਖੇ ਰੋਹ ਦਾ ਪ੍ਰਗਟਾਵਾ ਵੀ ਕੀਤਾ ਗਿਆ।*
✨💥 *ਰੈਲੀ ਦੌਰਾਨ ਡੀ.ਟੀ.ਐੱਫ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾ ਮੀਤ ਪ੍ਰਧਾਨਾਂ ਧਰਮ ਸਿੰਘ ਸੂਜਾਪੁਰ, ਰਾਜੀਵ ਬਰਨਾਲਾ, ਓਮ ਪ੍ਰਕਾਸ਼ ਮਾਨਸਾ ਤੇ ਜਗਪਾਲ ਬੰਗੀ, ਡੀ.ਐੱਮ.ਐੱਫ ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ, ਸੂਬਾ ਅਹੁਦੇਦਾਰ ਹਰਜਿੰਦਰ ਸਿੰਘ ਗੁਰਦਾਸਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਗਿੱਲ, ਅਸ਼ਵਨੀ ਟਿੱਬਾ, ਸੁਖਦੇਵ ਡਾਂਸੀਵਾਲ ਤੋਂ ਇਲਾਵਾ ਡੀ.ਟੀ.ਐੱਫ ਆਗੂ ਗੁਰਮੀਤ ਸੁੱਖਪੁਰ, ਅਤਿੰਦਰ ਘੱਗਾ, ਗੁਰਪਿਆਰ ਕੋਟਲੀ, ਹਰਜਿੰਦਰ ਢਿੱਲੋਂ, ਮੁਲਖ ਰਾਜ ਨਵਾਂ ਸ਼ਹਿਰ, ਭਰਾਤਰੀ ਜਥੇਬੰਦੀਆਂ ਐੱਸ.ਐੱਸ.ਏ, ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ, 6060 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਟੈਟ ਪਾਸ ਬੇਰੁਜਗਾਰ ਬੀਐਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾਂ, ਬੇਰੁਜਗਾਰ ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੰਦੀਪ ਸਾਮਾ, ਡੀ.ਟੀ.ਐੱਫ ਦੇ ਸੂਬਾ ਕਮੇਟੀ ਮੈਂਬਰ ਮੇਘ ਰਾਜ ਸੰਗਰੂਰ, ਅਮੋਲਕ ਡੇਲੂਆਣਾ, ਮੁਕੇਸ਼ ਗੁਜਰਾਤੀ, ਸਿਕੰਦਰ ਧਾਲੀਵਾਲ, ਪ੍ਰਿੰ: ਅਮਰਜੀਤ ਮਨੀ, ਬਲਵਿੰਦਰ ਭੰਡਾਲ, ਕੁਲਦੀਪ ਸਿੰਘ, ਗੁਰਵਿੰਦਰ ਖਹਿਰਾ, ਹਰਭਜਨ ਸਿੰਘ, ਬੇਅੰਤ ਫੂਲੇਵਾਲ, ਰਮਨਜੀਤ ਸੰਧੂ, ਜਸਵਿੰਦਰ ਬਾਲੀ ਅਤੇ ਚਰਨਜੀਤ ਸਿੰਘ ਬੱਲ, ਪੰਜਾਬ ਸਟੂਡੇਂਟ ਯੂਨੀਅਨ ਤੋਂ ਸੰਗੀਤਾ ਬਠਿੰਡਾ, ਅਾੲੀ.ੲੀ.ਵੀ.ਅਧਿਅਾਪਕ ਯੂਨੀਅਨ ਤੋਂ ਜਸਵੰਤ ਪੰਨੂੰ, 5178 ਅਧਿਆਪਕ ਯੂਨੀਅਨ ਤੋਂ ਵਿਕਰਮ ਜੀਤ ਮਾਲੇਰਕੋਟਲਾ ਆਦਿ ਮੌਜੂਦ ਰਹੇ। ਅਧਿਅਾਪਕਾਂ ਦੀ ਹੱਕੀ ਮੰਗਾਂ ਦੇ ਹੱਲ ਲੲੀ ਸੰਗਰੂਰ ਪ੍ਰਸ਼ਾਸਨ ਵੱਲੋਂ ਸਿੱਖਿਅਾ ਮੰਤਰੀ ਤੇ ਸਿੱਖਿਅਾ ਅਧਿਕਾਰੀਅਾਂ ਸਮੇਤ 3 ਦਸੰਬਰ ਨੂੰ ਚੰਡੀਗੜ੍ਹ ਵਿਖੇ ਡੀ.ਟੀ.ਐੱਫ ਦੀ ਮੀਟਿੰਗ ਤੈਅ ਕਰਵਾੲੀ ਗੲੀ।*
*ਜਾਰੀ ਕਰਤਾ: ਪਵਨ ਕੁਮਾਰ, ਸੂਬਾ ਪ੍ਰੈਸ ਸਕੱਤਰ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ*