ਚੀਨ ਚ ਹੋਈ ਪੰਜਾਬੀ ਨੌਜਵਾਨ ਦੀ ਮੌਤ

71
Advertisement

ਮਾਤਾ ਪਿਤਾ ਕਰ ਰਹੇ ਸਨ ਪੁੱਤ ਦੇ ਵਿਆਹ ਦੀਆਂ ਤਿਆਰੀਆਂ

ਚੰਡੀਗੜ੍ਹ 29 ਨਵੰਬਰ (ਵਿਸ਼ਵ ਵਾਰਤਾ) : ਮਾਤਾ ਪਿਤਾ ਚੀਨ ਗਏ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਫੋਨ ਤੇ ਸੂਚਨਾ ਮਿਲੀ ਲਕਸ਼ਮਣ ਸਿੰਘ ਦੀ ਸਮੁੰਦਰ ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਸ ਗੱਲ ਦਾ ਪਤਾ ਲੱਗਣ ਤੇ ਪਰਿਵਾਰ ਦੇ ਸੁਪਨੇ ਚੂਰੋ ਚੂਰ ਹੋਏ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਓਹਨਾ ਦੇ ਪੁੱਤ ਨੂੰ ਕੇਸ ਕਟਵਾਉਣ ਤੇ ਸ਼ਰਾਬ ਪੀਣ ਤੇ ਦਬਾਅ ਪਾਇਆ ਜਾਂਦਾ ਸੀ। ਜਿਸ ਕਾਰਨ ਲਾਸ਼ ਨੂੰ ਸੁਮੰਦਰ ਚ ਸੁੱਟਿਆ ਗਿਆ।ਉਸਦੇ ਪਿਤਾ ਨੇ ਦੱਸਿਆ ਕਿ 24 ਨੂੰ ਲਕਸ਼ਮਣ ਦੇ ਤਾਏ ਨੂੰ ਫੋਨ ਆਇਆ ਤੇ ਲਕਸ਼ਮਣ ਕਾਫ਼ੀ ਤੰਗ ਪਰੇਸ਼ਾਨ ਲੱਗ ਰਿਹਾ ਸੀ । ਜਾਣਕਾਰੀ ਮੁਤਾਬਕ ਲਕਸ਼ਮਣ ਸਿੰਘ (੨੨) ਪੁੱਤਰ ਜਸਵੰਤ ਸਿੰਘ ਅੰਮ੍ਰਿਤਧਾਰੀ ਸਿੱਖ ਸੀ। ਓਹ ਚੀਨ ਦੇ ਵੇਅਤਨਾਮ ਮਾਰਚੇਂਟ ਨੇਵੀ ਚ ਸੀ।
ਪਰਿਵਾਰ ਵਲੋਂ ਭਾਰਤ ਸਰਕਾਰ ਨੂੰ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਸਾਡੇ ਪੁੱਤ ਦੀ ਲਾਸ਼ ਸਰਕਾਰੀ ਖਰਚ ਤੇ ਲਿਆਂਦੀ ਜਾਵੇ ।ਇਸ ਤੋਂ ਇਲਾਵਾ ਚੀਨ ਸਰਕਾਰ ਨੂੰ ਅਪੀਲ ਕੀਤੀ ਕਿ ਦੋਸ਼ੀਆ ਨੂੰ ਸਖ਼ਤ ਤੋ ਸਖਤ ਸਜ਼ਾ ਦਿੱਤੀ ਜਾਵੇ ।