ਨਵੀਂ ਦਿੱਲੀ, 20 ਨਵੰਬਰ – ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜ ਸਭਾ ਵਿਚ ਕਿਹਾ ਕਿ ਜੰਮੂ ਕਸ਼ਮੀਰ ਦੀ ਸਥਿਤੀ ਬਿਲਕੁਲ ਠੀਕ ਹੈ। ਉਹਨਾਂ ਕਿਹਾ ਕਿ 5 ਅਗਸਤ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਪੁਲਿਸ ਫਾਇਰਿੰਗ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ। ਸਾਰੇ 195 ਥਾਣਿਆਂ ਤੋਂ 144 ਅਧੀਨ ਲਗਾਈਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਪਿਛਲੇ ਸਾਲ ਪੱਥਰਬਾਜ਼ੀ ਦੀਆਂ 802 ਘਟਨਾਵਾਂ ਵਾਪਰੀਆਂ ਸਨ ਅਤੇ ਇਸ ਵਾਰ 544 ਘਟਨਾਵਾਂ ਵਾਪਰੀਆਂ ਹਨ। ਸਾਰੇ 20,411 ਸਕੂਲ ਵਾਦੀ ਵਿਚ ਖੁੱਲ੍ਹੇ ਹਨ।
ਉਹਨਾਂ ਜੰਮੂ ਕਸ਼ਮੀਰ ਵਿੱਚ ਇੰਟਰਨੈਟ ਸੇਵਾਵਾਂ ਲਾਗੂ ਕਰਨ ਦੇ ਸਵਾਲ ਉਤੇ ਕਿਹਾ ਕਿ ਇਹ ਫੈਸਲਾ ਉਥੋਂ ਦੇ ਪ੍ਰਸ਼ਾਸਨ ਦੀ ਸਿਫਾਰਸ਼ ਦੇ ਅਧਾਰ ਤੇ ਹੀ ਲਿਆ ਜਾ ਸਕਦਾ ਹੈ। ਜਦੋਂ ਦੇਸ਼ ਦੀ ਸੁਰੱਖਿਆ, ਇਸ ਦੇ ਨਾਗਰਿਕਾਂ ਦੀ ਸੁਰੱਖਿਆ ਅਤੇ ਅੱਤਵਾਦ ਵਿਰੁੱਧ ਲੜਾਈ ਬਾਰੇ ਕੋਈ ਸਵਾਲ ਉੱਠਦਾ ਹੈ, ਤਾਂ ਕਿਤੇ ਕਿਤੇ ਤਰਜੀਹ ਤੈਅ ਕਰਨੀ ਪੈਂਦੀ ਹੈ।
ਸਾਰੇ 20 ਹਜ਼ਾਰ 411 ਸਕੂਲ ਖੁੱਲ੍ਹੇ ਹਨ, ਪ੍ਰੀਖਿਆ ਨਿਰਵਿਘਨ ਚੱਲ ਰਹੀ ਹੈ। 11 ਵੀਂ ਜਮਾਤ ਦੇ 50 ਹਜ਼ਾਰ 537 ਵਿਦਿਆਰਥੀਆਂ ਵਿਚੋਂ 50 ਹਜ਼ਾਰ 272 ਭਾਵ 99.48% ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਹੈ। 10 ਵੀਂ ਅਤੇ 12 ਵੀਂ ਜਮਾਤ ਦੇ 99.7% ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ