• Latest
  • Trending
ਪ੍ਰੋ: ਗੁਰਭਜਨ ਗਿੱਲ ਵੱਲੋਂ ਨਵੀਂ ਪਨੀਰੀ ਤੇ ਭਾਈਚਾਰਕ ਸ਼ਕਤੀ ਲਈ ਸਕਾਟਲੈਂਡ ‘ਚ ਵੀ ‘ਪੰਜਾਬ ਭਵਨ’ ਉਸਾਰਨ ਦਾ ਸੱਦਾ 

ਪ੍ਰੋ: ਗੁਰਭਜਨ ਗਿੱਲ ਵੱਲੋਂ ਨਵੀਂ ਪਨੀਰੀ ਤੇ ਭਾਈਚਾਰਕ ਸ਼ਕਤੀ ਲਈ ਸਕਾਟਲੈਂਡ ‘ਚ ਵੀ ‘ਪੰਜਾਬ ਭਵਨ’ ਉਸਾਰਨ ਦਾ ਸੱਦਾ 

7 years ago
Punjab: H1N1 ਨੂੰ ਲੈ ਕੇ ਪੰਜਾਬੀਆਂ ਲਈ ਨਵਾਂ ਅਪਡੇਟ, ਸੂਬੇ ’ਚ ਵਧੇ ਸਵਾਈਨ ਫਲੂ ਦੇ ਕੇਸ

Punjab: H1N1 ਨੂੰ ਲੈ ਕੇ ਪੰਜਾਬੀਆਂ ਲਈ ਨਵਾਂ ਅਪਡੇਟ, ਸੂਬੇ ’ਚ ਵਧੇ ਸਵਾਈਨ ਫਲੂ ਦੇ ਕੇਸ

10 minutes ago
Nepal Flood: ਮੌਤਾਂ ਦੀ ਗਿਣਤੀ 675 ਤੋਂ ਪਾਰ, 2400 ਦੇ ਕਰੀਬ ਲੋਕ ਅਜੇ ਵੀ ਲਾਪਤਾ

Nepal Flood: ਮੌਤਾਂ ਦੀ ਗਿਣਤੀ 675 ਤੋਂ ਪਾਰ, 2400 ਦੇ ਕਰੀਬ ਲੋਕ ਅਜੇ ਵੀ ਲਾਪਤਾ

19 minutes ago
NEET-PG 2026: ਅੱਜ 2.70 ਲੱਖ ਦੇ ਕਰੀਬ ਉਮੀਦਵਾਰ ਦੇਣਗੇ ਪ੍ਰੀਖਿਆ, ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ ਇਹ ਜ਼ਰੂਰੀ ਚੀਜ਼ਾਂ

NEET-PG 2026: ਅੱਜ 2.70 ਲੱਖ ਦੇ ਕਰੀਬ ਉਮੀਦਵਾਰ ਦੇਣਗੇ ਪ੍ਰੀਖਿਆ, ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ ਇਹ ਜ਼ਰੂਰੀ ਚੀਜ਼ਾਂ

25 minutes ago
Haryana: ‘ਦ ਗ੍ਰੇਟ ਖਲੀ’ ਦੀ ਗੱਡੀ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੇ

Haryana: ‘ਦ ਗ੍ਰੇਟ ਖਲੀ’ ਦੀ ਗੱਡੀ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੇ

31 minutes ago
Hukamnama Sri Darbar Sahib Today – 30 August 2026 | Ang 757 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 30 August 2026 | Ang 757 I ਅੱਜ ਦਾ ਹੁਕਮਨਾਮਾ

3 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

10 hours ago
ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫ਼ੌਜੀ ਨੂੰ ਡੂੰਘਾ ਸਦਮਾ; ਮਾਤਾ ਦਾ ਦੇਹਾਂਤ

ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫ਼ੌਜੀ ਨੂੰ ਡੂੰਘਾ ਸਦਮਾ; ਮਾਤਾ ਦਾ ਦੇਹਾਂਤ

10 hours ago
ਪੀ.ਐੱਮ. ਨਰਿੰਦਰ ਮੋਦੀ ਪਹੁੰਚੇ ਉਜ਼ਬੇਕਿਸਤਾਨ, ਏਅਰਪੋਰਟ ‘ਤੇ ਰਾਸ਼ਟਰਪਤੀ ਮਿਰਜ਼ੀਯੋਯੇਵ ਨੇ ਕੀਤਾ ਸਵਾਗਤ

ਪੀ.ਐੱਮ. ਨਰਿੰਦਰ ਮੋਦੀ ਪਹੁੰਚੇ ਉਜ਼ਬੇਕਿਸਤਾਨ, ਏਅਰਪੋਰਟ ‘ਤੇ ਰਾਸ਼ਟਰਪਤੀ ਮਿਰਜ਼ੀਯੋਯੇਵ ਨੇ ਕੀਤਾ ਸਵਾਗਤ

10 hours ago
ਨੇਪਾਲ ‘ਚ ਆਏ ਭਿਆਨਕ ਹੜ੍ਹਾਂ ‘ਚ ਲਾਪਤਾ ਪੰਜਾਬੀ ਨੌਜਵਾਨ; 25 ਅਗਸਤ ਤੋਂ ਬਾਅਦ ਪਰਿਵਾਰ ਨਾਲ ਟੁੱਟਿਆ ਸੰਪਰਕ

ਨੇਪਾਲ ‘ਚ ਆਏ ਭਿਆਨਕ ਹੜ੍ਹਾਂ ‘ਚ ਲਾਪਤਾ ਪੰਜਾਬੀ ਨੌਜਵਾਨ; 25 ਅਗਸਤ ਤੋਂ ਬਾਅਦ ਪਰਿਵਾਰ ਨਾਲ ਟੁੱਟਿਆ ਸੰਪਰਕ

12 hours ago
ਗੈਂਗਸਟਰਾਂ ‘ਤੇ ਵਾਰ ਦਾ 221ਵਾਂ ਦਿਨ: ਪੰਜਾਬ ਪੁਲਿਸ ਵੱਲੋਂ 595 ਥਾਈਂ ਛਾਪੇਮਾਰੀ; 389 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 221ਵਾਂ ਦਿਨ: ਪੰਜਾਬ ਪੁਲਿਸ ਵੱਲੋਂ 595 ਥਾਈਂ ਛਾਪੇਮਾਰੀ; 389 ਕਾਬੂ

12 hours ago
ਨੇਪਾਲ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਫ਼ਦ ਭੇਜਣ ਦਾ ਫ਼ੈਸਲਾ

ਨੇਪਾਲ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਫ਼ਦ ਭੇਜਣ ਦਾ ਫ਼ੈਸਲਾ

12 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

13 hours ago
Hindi News
English News
Sunday, August 30, 2026
No Result
View All Result
29 °c
Chandigarh
31 ° Mon
30 ° Tue
29 ° Wed
28 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪ੍ਰੋ: ਗੁਰਭਜਨ ਗਿੱਲ ਵੱਲੋਂ ਨਵੀਂ ਪਨੀਰੀ ਤੇ ਭਾਈਚਾਰਕ ਸ਼ਕਤੀ ਲਈ ਸਕਾਟਲੈਂਡ ‘ਚ ਵੀ ‘ਪੰਜਾਬ ਭਵਨ’ ਉਸਾਰਨ ਦਾ ਸੱਦਾ 

November 19, 2019
in ਸਾਹਿਤਕ
ਪ੍ਰੋ: ਗੁਰਭਜਨ ਗਿੱਲ ਵੱਲੋਂ ਨਵੀਂ ਪਨੀਰੀ ਤੇ ਭਾਈਚਾਰਕ ਸ਼ਕਤੀ ਲਈ ਸਕਾਟਲੈਂਡ ‘ਚ ਵੀ ‘ਪੰਜਾਬ ਭਵਨ’ ਉਸਾਰਨ ਦਾ ਸੱਦਾ 

ਲੰਡਨ /ਗਲਾਸਗੋ, 19 ਨਵੰਬਰ- “ਵਿਦੇਸ਼ਾਂ ਵਿੱਚ ਜੰਮੇ ਪੰਜਾਬੀ ਮੂਲ ਦੇ ਬੱਚੇ ਸਾਡਾ ਭਵਿੱਖ ਹਨ, ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣਾ ਕਿਹੋ ਜਿਹਾ ਭਵਿੱਖ ਦੇਖਣਾ ਪਸੰਦ ਕਰਦੇ ਹਾਂ। ਸਾਹਿਤਕ ਜਾਂ ਭਾਈਚਾਰੇ ਦੇ ਹੋਰਨਾਂ ਸਮਾਗਮਾਂ ਵਿੱਚ ਬੱਚਿਆਂ ਦੀ ਭਾਗੀਦਾਰੀ ਉਹਨਾਂ ਅੰਦਰ ਉਤਸ਼ਾਹ ਤਾਂ ਭਰਦੀ ਹੀ ਹੈ, ਸਗੋਂ ਭਾਈਚਾਰੇ ਦੀ ਅਗਵਾਈ ਕਰਨ ਵਾਲੇ ਜਾਗਰੂਕ ਸਿਰ ਵੀ ਨਿੱਕੀ ਜਿਹੀ ਕੋਸ਼ਿਸ਼ ਨਾਲ ਤਿਆਰ ਹੋ ਰਹੇ ਹੁੰਦੇ ਹਨ। ਜ਼ਰੂਰੀ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਜ਼ਿਮੇਵਾਰ ਨਾਗਰਿਕ ਬਨਾਉਣ ਲਈ ਭਾਈਚਾਰੇ ਵੱਲੋਂ ਵੀ ਸਾਂਝੇ ਯਤਨ ਇੱਕਜੁਟਤਾ ਨਾਲ ਕੀਤੇ ਜਾਣ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਲੁਧਿਆਣਾ ਤੋਂ ਆਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕ ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਇੰਟਰਨੈਸ਼ਨਲ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸਕਾਟਲੈਂਡ ਦੀ ਵੱਕਾਰੀ ਸਾਹਿਤ ਸੰਸਥਾ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਕਰਵਾਏ ਸਾਲਾਨਾ ਕਵੀ ਦਰਬਾਰ ਦੌਰਾਨ ਕੀਤਾ।
ਵਿਸ਼ੇਸ਼ ਮਹਿਮਾਨ ਕਵੀ ਤੇ ਬੁਲਾਰੇ ਵਜੋਂ ਉਹਨਾਂ ਜਿੱਥੇ ਸਾਹਿਤਕ ਸਭਾਵਾਂ ਨੂੰ ਆਪਣੇ ਕੀਤੇ ਜਾ ਰਹੇ ਇਤਿਹਾਸਕ ਕਾਰਜਾਂ ਨੂੰ ਲਿਖਤੀ ਰੂਪ ਵਿੱਚ ਦਸਤਾਵੇਜ਼ ਵਜੋਂ ਸਾਂਭਦੇ ਰਹਿਣ ਦੀ ਤਾਕੀਦ ਵੀ ਕੀਤੀ ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਸਾਡੇ ਕੀਤੇ ਚੰਗੇ ਕੰਮਾਂ ਦੀ ਮੁਕੰਮਲ ਜਾਣਕਾਰੀ ਉਪਲਬਧ ਪਈ ਹੋਵੇ। ਨਾਲ ਹੀ ਉਹਨਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਚਿੰਤਤ ਰਹਿੰਦੀਆਂ ਧਿਰਾਂ ਨੂੰ ਬੇਨਤੀ ਕੀਤੀ ਕਿ ਉਹ ਸੁੱਖੀ ਬਾਠ ਵੱਲੋਂ ਸਥਾਪਿਤ ਸੱਰੀ ਕੈਨੇਡਾ ਦੇ ਪੰਜਾਬ ਭਵਨ ਦੀ ਤਰਜ਼ ‘ਤੇ ਸਕਾਟਲੈਂਡ ਵਿੱਚ ਵੀ ਪੰਜਾਬ ਭਵਨ ਦੀ ਸਥਾਪਨਾ ਕਰਕੇ ਆਪਣੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਸਮੇਤ ਸਮੁੱਚੇ ਭਾਈਚਾਰੇ ਲਈ ਅਜਿਹਾ ਸਥਾਨ ਮੁਹੱਈਆ ਕਰਵਾਉਣ ਜਿੱਥੇ ਉਹ ਬੰਦਿਸ਼ਾਂ ਤੋਂ ਮੁਕਤ ਹੋ ਕੇ ਆਪਣੇ ਦਿਲ ਦੇ ਵਲਵਲੇ ਸਾਂਝੇ ਕਰ ਸਕਣ। ਉਹਨਾਂ ਯਕੀਨ ਦੁਆਇਆ ਕਿ ਜੇਕਰ ਇਸ ਵਿਲੱਖਣ ਕਾਰਜ ਲਈ ਭਾਈਚਾਰੇ ਦੀਆਂ ਹਸਤੀਆਂ ਇੱਕ ਕਦਮ ਵੀ ਅੱਗੇ ਵਧਾਉਂਦੀਆਂ ਹਨ ਤਾਂ ਉਹ ਪੰਜਾਬ ਬੈਠੇ ਵੀ ਆਪਣਾ ਪਲ ਪਲ ਉਹਨਾਂ ਨੂੰ ਅਰਪਣ ਕਰਨ ਲਈ ਵਚਨਬੱਧ ਹੋਣਗੇ।
ਉਹਨਾਂ ਵਿਦੇਸ਼ਾਂ ਵਿੱਚ ਸ਼ਿਰਕਤ ਕਰਨ ਆਉਂਦੇ ਕਵੀਜਨਾਂ ਵਿੱਚੋਂ ਪਹਿਲ ਕਰਕੇ ਨਵੀਂ ਪਿਰਤ ਪਾਉਂਦਿਆਂ ਐਲਾਨ ਕੀਤਾ ਕਿ ਪੰਜਾਬੀ ਸਾਹਿਤ ਸਭਾ ਗਲਾਸਗੋ ਉਹਨਾਂ ਦੀ ਕਿਸੇ ਵੀ ਪੁਸਤਕ ਦੇ ਅਧਿਕਾਰ ਲੈ ਕੇ ਇੱਕ ਸੰਸਕਰਣ ਖੁਦ ਛਾਪ ਕੇ ਵੰਡ ਵੇਚ ਸਕਦੇ ਹਨ। ਉਨ੍ਹਾਂ ਆਪਣੀ ਇੱਕ ਪੁਸਤਕ ਦੇ ਅਧਿਕਾਰ ਸਾਹਿੱਤ ਸਭਾ ਨੂੰ ਦੇਣ ਦਾ ਐਲਾਨ ਕੀਤਾ।
ਉਹਨਾਂ ਹੋਰਨਾਂ ਸਾਹਿੱਤਕ ਸਭਾਵਾਂ ਨੂੰ ਵੀ ਬੇਨਤੀ ਕੀਤੀ ਕਿ ਜੇਕਰ ਉਹ ਕਿਸੇ ਪੰਜਾਬੀ ਸਾਹਿਤਕਾਰ ਨੂੰ ਆਪਣੇ ਖਰਚ ‘ਤੇ ਵਿਦੇਸ਼ ‘ਚ ਬੁਲਾਉਂਦੇ ਹਨ ਤਾਂ ਇਸ ਸ਼ਰਤ ਦਾ ਚੇਤਾ ਜ਼ਰੂਰ ਕਰਵਾਇਆ ਜਾਵੇ।
ਇਸ ਸਮੇਂ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਆਪਣੀਆਂ ਸ਼ਾਹਕਾਰ ਰਚਨਾਵਾਂ ਲੋਰੀ, ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ ਤੋਂ ਇਲਾਵਾ ਕੁਝ ਗ਼ਜ਼ਲਾਂ ਤੇ ਕਵਿਤਾਵਾਂ ਦੇ ਪਾਠ ਅਤੇ ਬੇਸ਼ਕੀਮਤੀ ਮੋਹਮੱਤੀਆਂ ਗੱਲਾਂ ਨਾਲ ਹਾਜ਼ਰ ਸਰੋਤਿਆਂ ਨੂੰ ਸਾਹ ਕੇ ਬੈਠੇ ਰਹਿਣ ਲਈ ਮਜ਼ਬੂਰ ਕਰੀ ਰੱਖਿਆ।
ਸਮਾਗਮ ਦੇ ਦੂਜੇ ਦੌਰ ਵਿੱਚ ਗਲਾਸਗੋ ਵੱਸਦੇ ਸ਼ਾਇਰ ਅਮਨਦੀਪ ਸਿੰਘ ਅਮਨ ਦੀ ਗ਼ਜ਼ਲ ਪੁਸਤਕ “ਕੁਦਰਤ” ਗੁਰਭਜਨ ਗਿੱਲ, ਦਿਲਾਵਰ ਸਿੰਘ ਤੇ ਦਲਜੀਤ ਸਿੰਘ ਦਿਲਬਰ ਜੀ ਨੇ ਲੋਕ ਅਰਪਣ ਕੀਤੀ।
ਕਵੀ ਦਰਬਾਰ ਚ ਇੰਗਲੈਂਡ ‘ਚ ਜੰਮੇ ਬੱਚਿਆਂ ਮਨਬੀਰ ਕੌਰ, ਹਿੰਮਤ ਖੁਰਮੀ ਤੇ ਕੀਰਤ ਖੁਰਮੀ ਦੇ ਨਾਲ ਨਾਲ ਉਰਦੂ ਤੇ ਪੰਜਾਬੀ ਸ਼ਾਇਰ ਸਲੀਮ ਰਜ਼ਾ, ਇਸ਼ਤਿਆਕ ਅਹਿਮਦ, ਅਮਨਦੀਪ ਸਿੰਘ ਅਮਨ, ਸ਼ਾਇਰਾ ਰਾਹਤ ਜੀ, ਸ੍ਰੀਮਤੀ ਜਤਿੰਦਰ ਸੰਧੂ, ਫਰਹਾ, ਇਮਤਿਆਜ਼ ਗੌਹਰ, ਹਰਜੀਤ ਦੁਸਾਂਝ, ਮਨਦੀਪ ਖੁਰਮੀ ਹਿੰਮਤਪੁਰਾ, ਨਾਹਰ, ਸੁੱਖੀ ਦੁਸਾਂਝ ਆਦਿ ਨੇ ਆਪਣੀਆਂ ਰਚਨਾਵਾਂ ਰਾਹੀਂ ਸਮਾਗਮ ਨੂੰ ਚਾਰ ਚੰਨ ਲਾਏ।
ਪ੍ਰੋ: ਗੁਰਭਜਨ ਸਿੰਘ ਗਿੱਲ ਵੱਲੋਂ ਆਪਣੇ ਪੁਰਖਿਆਂ ਦੀਆਂ ਪਾਕਿਸਤਾਨ ਤੋਂ ਭਾਰਤ ਵੱਲ ਆ ਵੱਸਣ ਦੀਆਂ ਦਰਦਨਾਕ ਯਾਦਾਂ ਨੂੰ ਦਰਦੀਲੇ ਸ਼ਬਦਾਂ ਚ ਬਿਆਨ ਕੀਤਾ ਤਾਂ ਹਾਜ਼ਰੀਨ ਦੀਆਂ ਅੱਖਾਂ ਨਮ ਹੋ ਗਈਆਂ। ਇਸ ਸਮੇਂ ਸਰਵ ਸ੍ਰੀ ਦਿਲਾਵਰ ਸਿੰਘ (ਐੱਮ ਬੀ ਈ)ਪ੍ਰਧਾਨ ਪੰਜਾਬੀ ਸਾਹਿੱਤ ਸਭਾ, ਦਲਜੀਤ ਸਿੰਘ ਦਿਲਬਰ, ਤਰਲੋਚਨ ਮੁਠੱਡਾ, ਲੁਭਾਇਆ ਸਿੰਘ ਸਿੰਘ ਮਹਿਮੀ, ਸੁਰਜੀਤ ਸਿੰਘ ਚੌਧਰੀ, ਜਗਦੀਸ਼ ਸਿੰਘ, ਸਰਜਿੰਦਰ ਸਿੰਘ, ਚਰਨਜੀਤ ਸਿੰਘ ਸੰਘਾ ਰੇਡੀਉ ਆਵਾਜ਼ ,ਕਮਲਜੀਤ ਸਿੰਘ ਸੋਢੀ ਬਾਗੜੀ, ਸੁਖਦੇਵ ਸਿੰਘ ਰਾਹੀ, ਡਾ: ਇੰਦਰਜੀਤ ਸਿੰਘ, ਅਮਰ ਮੀਨੀਆ, ਕਰਮਜੀਤ ਭੱਲਾ, ਕਮਲਜੀਤ ਭੁੱਲਰ, ਅਮਿਤ ਮੁਠੱਡਾ, ਸੁਖਰਾਜ ਢਿੱਲੋਂ, ਸਰਬਜੀਤ ਸਿੰਘ ਮਿਨਹਾਸ, ਕਮਲਜੀਤ ਕੌਰ ਮਿਨਹਾਸ, ਸ੍ਰੀਮਤੀ ਦਲਜੀਤ ਕੌਰ ਦਿਲਬਰ, ਅੰਮ੍ਰਿਤ ਕੌਰ, ਨਿਰਮਲ ਕੌਰ ਗਿੱਲ, ਨੀਲਮ ਖੁਰਮੀ, ਸ਼੍ਰੀਮਤੀ ਹਰਜੀਤ ਦੋਸਾਂਝ ,ਕਿਰਨ ਪ੍ਰਕਾਸ਼, ਕਵਲਦੀਪ ਸਿੰਘ, ਹਰਪਾਲ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਅਦੀਬਾਂ ਨੇ ਹਾਜ਼ਰੀ ਭਰੀ। ਸਮੁੱਚੇ ਸਮਾਗਮ ਦੇ ਮੰਚ ਸੰਚਾਲਕ ਦੇ ਫ਼ਰਜ਼ ਦਲਜੀਤ ਸਿੰਘ ਦਿਲਬਰ ਨੇ ਸ਼ਾਇਰਾਨਾ ਅੰਦਾਜ਼ ‘ਚ ਨਿਭਾਏ
ਮਨਦੀਪ ਖੁਰਮੀ ਹਿੰਮਤਪੁਰਾ

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab Governor ਗੁਲਾਬ ਚੰਦ ਕਟਾਰੀਆ ਵੱਲੋਂ ਐਡਵੋਕੇਟ ਅਜੈ ਜੱਗਾ ਦੀ ਕਿਤਾਬ ‘ਰਾਈਟ ਟੂ ਸਰਵਿਸ ਐਕਟ’ ਦੇ 2026 ਐਡੀਸ਼ਨ ਦਾ ਵਿਮੋਚਨ

Punjab Governor ਗੁਲਾਬ ਚੰਦ ਕਟਾਰੀਆ ਵੱਲੋਂ ਐਡਵੋਕੇਟ ਅਜੈ ਜੱਗਾ ਦੀ ਕਿਤਾਬ ‘ਰਾਈਟ ਟੂ ਸਰਵਿਸ ਐਕਟ’ ਦੇ 2026 ਐਡੀਸ਼ਨ ਦਾ ਵਿਮੋਚਨ

by Ranjit Singh
August 21, 2026
0

Punjab Governor ਗੁਲਾਬ ਚੰਦ ਕਟਾਰੀਆ ਵੱਲੋਂ ਐਡਵੋਕੇਟ ਅਜੈ ਜੱਗਾ ਦੀ ਕਿਤਾਬ ‘ਰਾਈਟ ਟੂ ਸਰਵਿਸ ਐਕਟ’ ਦੇ 2026 ਐਡੀਸ਼ਨ ਦਾ ਵਿਮੋਚਨ...

ਸੱਤ ਸਮੁੰਦਰ ਤਰ ਕੇ ਵੀ ਜੰਮਣ ਭੂਮੀ ਚੇਤੇ ਰੱਖਿਓ

ਸੱਤ ਸਮੁੰਦਰ ਤਰ ਕੇ ਵੀ ਜੰਮਣ ਭੂਮੀ ਚੇਤੇ ਰੱਖਿਓ

by Ranjit Singh
August 9, 2026
0

ਸੱਤ ਸਮੁੰਦਰ ਤਰ ਕੇ ਵੀ ਜੰਮਣ ਭੂਮੀ ਚੇਤੇ ਰੱਖਿਓ -ਗੁਰਭਜਨ ਗਿੱਲ ਦੀ ਕਲਮੋਂ ਪੰਜਾਬ, ਵਿਰਾਸਤ ਤੇ ਮਿੱਟੀ ਦੇ ਮੋਹ ਨੂੰ...

Punjab: ਪੰਜਾਬ ਵਿੱਚ ਪੁਸਤਕ ਸੱਭਿਆਚਾਰ ਦੀ ਉਸਾਰੀ ਵਾਸਤੇ ‘ਬਰਗਾੜੀ ਮਾਡਲ’ ਅਪਨਾਉਣ ਦੀ ਸਖ਼ਤ ਲੋੜ – ਪ੍ਰੋ. ਗੁਰਭਜਨ ਸਿੰਘ ਗਿੱਲ

Punjab: ਪੰਜਾਬ ਵਿੱਚ ਪੁਸਤਕ ਸੱਭਿਆਚਾਰ ਦੀ ਉਸਾਰੀ ਵਾਸਤੇ ‘ਬਰਗਾੜੀ ਮਾਡਲ’ ਅਪਨਾਉਣ ਦੀ ਸਖ਼ਤ ਲੋੜ – ਪ੍ਰੋ. ਗੁਰਭਜਨ ਸਿੰਘ ਗਿੱਲ

by Ranjit Singh
August 2, 2026
0

Punjab: ਪੰਜਾਬ ਵਿੱਚ ਪੁਸਤਕ ਸੱਭਿਆਚਾਰ ਦੀ ਉਸਾਰੀ ਵਾਸਤੇ 'ਬਰਗਾੜੀ ਮਾਡਲ' ਅਪਨਾਉਣ ਦੀ ਸਖ਼ਤ ਲੋੜ - ਪ੍ਰੋ. ਗੁਰਭਜਨ ਸਿੰਘ ਗਿੱਲ ਲੁਧਿਆਣਾ,...

ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਮੂਹ ਪੰਜਾਬੀਆਂ ਵੱਲੋਂ “ਘਰ-ਘਰ ਲਾਇਬਰੇਰੀ ਲਹਿਰ” ਉਸਾਰਨ ਦੀ ਲੋੜ – ਦਰਸ਼ਨ ਬੁੱਟਰ

ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਮੂਹ ਪੰਜਾਬੀਆਂ ਵੱਲੋਂ “ਘਰ-ਘਰ ਲਾਇਬਰੇਰੀ ਲਹਿਰ” ਉਸਾਰਨ ਦੀ ਲੋੜ – ਦਰਸ਼ਨ ਬੁੱਟਰ

by Ranjit Singh
July 9, 2026
0

ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਮੂਹ ਪੰਜਾਬੀਆਂ ਵੱਲੋਂ “ਘਰ-ਘਰ ਲਾਇਬਰੇਰੀ ਲਹਿਰ” ਉਸਾਰਨ ਦੀ ਲੋੜ - ਦਰਸ਼ਨ ਬੁੱਟਰ ਲੁਧਿਆਣਾ, 9 ਜੁਲਾਈ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: H1N1 ਨੂੰ ਲੈ ਕੇ ਪੰਜਾਬੀਆਂ ਲਈ ਨਵਾਂ ਅਪਡੇਟ, ਸੂਬੇ ’ਚ ਵਧੇ ਸਵਾਈਨ ਫਲੂ ਦੇ ਕੇਸ

Punjab: H1N1 ਨੂੰ ਲੈ ਕੇ ਪੰਜਾਬੀਆਂ ਲਈ ਨਵਾਂ ਅਪਡੇਟ, ਸੂਬੇ ’ਚ ਵਧੇ ਸਵਾਈਨ ਫਲੂ ਦੇ ਕੇਸ

by Ranjit Singh
August 30, 2026
0

Punjab: H1N1 ਨੂੰ ਲੈ ਕੇ ਪੰਜਾਬੀਆਂ ਲਈ ਨਵਾਂ ਅਪਡੇਟ, ਸੂਬੇ ’ਚ ਵਧੇ ਸਵਾਈਨ ਫਲੂ ਦੇ ਕੇਸ - ਲੁਧਿਆਣਾ ਸਭ ਤੋਂ...

Most Popular

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
3 weeks ago
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 9 ਅਗਸਤ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 