ਮੱਛਰ ਨੇ ਕਰਵਾਇਆ ਇੱਕ ਪਤਨੀ ਕੋਲੋਂ ਪਤੀ ਦਾ ਕੁਟਾਪਾ, ਕੇਸ ਦਰਜ

51
Advertisement

ਪਤੀ ਪਤਨੀ ਦੇ ਝਗੜੇ ਤਾਂ ਅਕਸਰ ਦੇਖਣ ਨੂੰ ਮਿਲ ਜਾਂਦੇ ਹਨ ਪਰ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਇੱਕ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਪਤਨੀ ਨੇ ਆਪਣੇ ਪਤੀ ਦਾ ਕੁਟਾਪਾ ਇਸ ਕਾਰਨ ਕਰਕੇ ਚਾੜ੍ਹਿਆ ਕਿਉਂਕਿ ਉਸ ਤੇ ਮੱਛਰ ਲੜ ਗਿਆ ਸੀ। ਮੱਛਰ ਲੜਨ ਤੋਂ ਪ੍ਰੇਸ਼ਾਨ ਔਰਤ ਨੇ ਆਪਣੇ ਪਤੀ ਨੂੰ ਘੋਟਣੇ ਨਾਲ ਕੁੱਟਿਆ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਪੁਲਿਸ ਨੂੰ ਪਤੀ ਨੇ ਐਫਆਈਆਰ ਦਰਜ ਕਰਵਾ ਦਿੱਤੀ। ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਪਤਨੀ ਦੇ ਮੱਛਰ ਲੜ ਰਿਹਾ ਸੀ ਤੇ ਉਸ ਦਾ ਪਤੀ ਉਸ ਨੂੰ ਪੱਖਾ ਨਹੀਂ ਚਲਾਉਣ ਦੇ ਰਿਹਾ ਸੀ। ਜਿਸ ਕਰ ਕੇ ਪਤਨੀ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਰਸੋਈ ਵਿੱਚ ਜਾ ਕੇ ਕੋਟਨਾ ਚੁੱਕਿਆ ਅਤੇ ਆਪਣੇ ਪਤੀ ਦਾ ਕੁਟਾਪਾ ਚਾੜ੍ਹਿਆ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਕੁਟਾਪੇ ਵਿੱਚ ਔਰਤ ਦੀ ਪੁੱਤਰੀ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ ।