ਮਾਨਸਾ, 17 ਨਵੰਬਰ (ਵਿਸ਼ਵ ਵਾਰਤਾ)ਜੋਗਿੰਦਰ ਸਿੰਘ ਮਾਨ –
ਕਰੀਬ ਢਾਈ ਸਾਲ ਪਹਿਲਾਂ ਭੇਦਭਰੀ ਹਾਲਤ ਵਿੱਚ ਘਰੋ ਗਏ ਲੜਕੇ ਦਾ ਸੁਰਾਗ ਲਗਾਕੇ ਉਸਦਾ ਕਤਲ ਕਰਨ ਵਾਲੇ 3 ਕਸੂਰਵਾਰਾਂ ਨੂੰ ਪੁਲੀਸ ਨੇ ਟਰੇਸ ਕੀਤਾ ਹੈ, ਜਿਨ੍ਹਾਂ ਵਿੱਚੋ ਇੱਕ ਜਣਾਂ ਬਲਜੀਤ ਸਿੰਘ (ਉਮਰ ਕਰੀਬ 30 ਸਾਲ) ਪੁੱਤਰ ਗੁਰਮੇਲ ਸਿੰਘ ਵਾਸੀ ਗਾਟਵਾਲੀ (ਜਿਲ੍ਹਾ ਬਠਿੰਡਾ) ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਇਹ ਮਾਮਲਾ ਪਿਛਲੇ ਕਰੀਬ ਢਾਈ ਸਾਲ ਤੋ ਪੁਲੀਸ ਲਈ ਬੁਝਾਰਤ ਬਣਿਆ ਹੋਇਆ ਸੀ।
ਸੀਨੀਅਰ ਕਪਤਾਨ ਪੁਲੀਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 14 ਜੂਨ 2017 ਨੂੰ ਪਰਮਜੀਤ ਕੌਰ ਵਿਧਵਾ ਜਗਜੀਤ ਸਿੰਘ ਵਾਸੀ ਝੁਨੀਰ ਨੇ ਪੁਲੀਸ ਪਾਸ ਆਪਣਾ ਬਿਆਨ ਲਿਖਾਇਆ ਸੀ ਕਿ ਉਸਦੇ ਇੱਕ ਲੜਕਾ ਅਮਨਦੀਪ ਸਿੰਘ ਉਮਰ ਕਰੀਬ 22 ਸਾਲ ਹੈ, ਜੋ ਮਿਤੀ 8 ਜੂਨ 2017 ਨੂੰ ਇਹ ਕਹਿ ਕੇ ਘਰੋ ਚਲਾ ਗਿਆ ਸੀ ਕਿ ਉਹ ਪਿੰਡ ਘੁਰਕਣੀ ਵਿਖੇ ਜ਼ਮੀਨ ਵੇਖਣ ਲਈ ਜਾ ਰਿਹਾ ਹੈ, ਜੋ ਵਾਪਸ ਘਰ ਨਹੀ ਆਇਆ। ਉਸਦੇ ਲੜਕੇ ਨੂੰ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੇ ਗੁਪਤ ਤੌਰ ਤੇ ਕਿਸੇ ਲਾਲਚ ਕਾਰਨ ਆਪਣੇ ਪਾਸ ਰੱਖਿਆ ਹੋਇਆ ਹੈ।
ਡਾ. ਭਾਰਗਵ ਨੇ ਕਿਹਾ ਕਿ ਮੁਦੈਲਾ ਦੇ ਬਿਆਨ ਤੇ ਨਾਮਲੂਮ ਕਸੂਰਵਾਰਾਂ ਵਿਰੁੱਧ ਮੁਕੱਦਮਾ ਦਰਜ਼ ਹੋਇਆ ਸੀ, ਪਰ ਕੋਈ ਸਫਲਤਾ ਨਹੀ ਮਿਲੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਰੀਬ ਢਾਈ ਸਾਲ ਤੋ ਵੱਧ ਸਮਾਂ ਅਨਟਰੇਸ ਚਲੇ ਆ ਰਹੇ ਇਸ ਕੇਸ ਨੂੰ ਟਰੇਸ ਕਰਕੇ 3 ਵਿਅਕਤੀਆਂ ਬਲਜੀਤ ਸਿੰਘ, ਗੁਰਮੀਤ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਗੁਰਮੇਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਗਾਟਵਾਲੀ ਥਾਣਾ ਰਾਮਾ ਜਿਲ੍ਹਾ ਬਠਿੰਡਾ ਨੂੰ ਬਤੌਰ ਦੋਸ਼ੀਆਨ ਨਾਮਜਦ ਕੀਤਾ ਗਿਆ, ਜਿਨ੍ਹਾਂ ਵਿੱਚੋ ਇੱਕ ਕਸੂਰਵਾਰ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋ ਜਣੇ ਗ੍ਰਿਫਤਾਰੀ ਤੋਂ ਡਰਦੇ ਟਲੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਵਿਅਕਤੀ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਨ੍ਹਾਂ ਪਾਸ ਘੱਟ ਜ਼ਮੀਨ ਹੈ ਅਤੇ ਮਕਤੂਲ ਅਮਨਦੀਪ ਸਿੰਘ ਉਸਦੀ ਭੂਆ ਦਾ ਲੜਕਾ ਸੀ, ਜਿਸਦੀ ਜ਼ਮੀਨ ਤੇ ਉਹਨਾਂ ਦੀ ਅੱਖ ਸੀ। ਉਨ੍ਹਾਂ ਕਿਹਾ ਕਿ ਜ਼ਮੀਨ ਦੇ ਲਾਲਚ ਵਿੱਚ ਉਹਨਾ ਨੇ ਅਮਨਦੀਪ ਸਿੰਘ ਨੂੰ ਨਸ਼ਾ ਕਰਵਾਕੇ ਕਾਰ ਵਿੱਚ ਪਿੰਡ ਫੱਤਾਮਾਲੋਕਾ ਨੇੜੇ ਭਾਖੜਾ ਨਹਿਰ ਤੇ ਲਿਜਾ ਕੇ ਉਸਨੂੰ ਮਾਰ ਦੇਣ ਦੀ ਨੀਯਤ ਨਾਲ ਨਹਿਰ ਵਿੱਚ ਸੁੱਟ ਦਿੱਤਾ ਸੀ, ਜਿਸਦੀ ਲਾਸ਼ ਬਰਾਮਦ ਨਹੀ ਹੋਈ।
ਗ੍ਰਿਫਤਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਲਾਸ਼ ਦੀ ਬਰਾਮਦਗੀ ਸਬੰਧੀ ਪਤਾ ਕੀਤਾ ਜਾਵੇਗਾ ਅਤੇ ਵਰਤੀ ਗਈ ਕਾਰ ਨੂੰ ਵੀ ਬਰਾਮਦ ਕਰਾਇਆ ਜਾਵੇਗਾ।
ਦੁੱਖ ਦਾਈ ਖ਼ਬਰ- ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਚੱਲ ਵਸੇ
ਚੰਡੀਗੜ੍ਹ 28 ਅਪ੍ਰੈਲ (ਵਿਸ਼ਵ ਵਾਰਤਾ) -ਇਹ ਖਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਜੋ ਕਿ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਇਸ ਫਾਨੀ...