ਪਰਾਲੀ ਦੀ ਸਾਂਭ-ਸੰਭਾਲ ਲਈ ਸਥਾਪਿਤ ਹੋਏ ਕਸਟਿਮ ਹਾਇਰਿੰਗ ਸੈਂਟਰਾਂ ਦੇ ਅਹੁਦੇਦਾਰਾਂ ਨਾਲ ਕੀਤਾ ਵਿਚਾਰ-ਵਟਾਂਦਰਾਂ
ਤਰਨ ਤਾਰਨ, 16 ਨਵੰਬਰ : ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਸਬੰਧੀ ਸਮੀਖਿਆ ਅਤੇ ਉਪਲੱਬਧ ਮਸ਼ੀਨਾਂ ਦੀ ਕਾਰਜ ਸਮੱਰਥਾ ਵਧਾਉਣ ਹਿੱਤ ਭਾਰਤ ਸਰਕਾਰ, ਖੇਤੀਬਾੜੀ ਮੰਤਰਾਲਾ ਦੇ ਸੀਨੀਆਰ ਇੰਜੀਨਅਰ ਆਰ. ਕੇ. ਰਾਓ ਦੀ ਟੀਮ ਨੇ ਜਿਲ੍ਹਾ ਤਰਨਤਾਰਨ ਦੇ ਵੱਖ-ਵੱਖ ਬਲਾਕਾਂ ਦਾ ਦੌਰਾ ਕੀਤਾ।ਇਸ ਮੌਕੇ ਬਲਾਕ ਪੱਟੀ ਵਿਖੇ ਖੇਤੀਬਾੜੀ ਅਫਸਰ ਡਾ ਜਸਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਡਾ ਭੁਪਿੰਦਰ ਸਿੰਘ ਏਡੀਓ ਨੇ ਟੀਮ ਮੈਂਬਰਾਂ ਨੂੰ ਚਲ ਰਹੇ ਕਸਟਿਮ ਹਾਇਰਿੰਗ ਸੈਂਟਰਾਂ, ਵਿਅਕਤੀਗਤ ਮਸ਼ੀਨਰੀ ਕਿਸਾਨ ਮਾਲਕਾਂ ਅਤੇ ਇਲਾਕੇ ਦੇ ਕਿਸਾਨਾਂ ਨਾਲ ਮਿਲਾਇਆ।
ਇਸ ਮੌਕੇ ਇੰਜ. ਆਰ. ਖੇ. ਰਾਓ ਨੇ ਸੁਪਰ ਐਸਐਮਐਸ, ਹੈਪੀ ਸੀਡਰ ਅਤੇ ਸੁਪਰ ਸੀਡਰ ਮਸ਼ੀਨਾਂ ਨਾਲ ਬਾਸਮਤੀ ਦੀ ਕਟਾਈ ਅਤੇ ਕਣਕ ਦੀ ਬਿਜਾਈ ਕਰ ਰਹੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੇ ਉੱਦਮ ਦੀ ਸਰਾਹਨਾ ਕੀਤੀ।ਇਸ ਮੌਕੇ ਟੀਮ ਵਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਸਥਾਪਿਤ ਹੋਏ ਕਸਟਿਮ ਹਾਇਰਿੰਗ ਸੈਂਟਰਾਂ ਦੇ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾਂ ਕੀਤਾ ਗਿਆ, ਉੱਥੇ ਛੋਟੇ ਕਿਸਾਨ ਜੋ ਇਹ ਮਸ਼ੀਨਰੀ ਆਪ ਨਹੀਂ ਖ੍ਰੀਦ ਸਕਦੇ।
ਉਹਨਾਂ ਨੂੰ ਮੋਬਾਇਲ ਐਪ ਜੋ ਕਿ ਸੀ. ਐਚ. ਸੀ. ਨਾਂਅ ਨਾਲ ਸਬੰਧਿਤ ਹੈ, ਦੀ ਮੱਦਦ ਨਾਲ ਫਾਇਦਾ ਉਠਾਉਣ ਸਬੰਧੀ ਜਾਗਰੂਕ ਕੀਤਾ ਗਿਆ ਅਤੇੇ ਮੌਜੂਦ ਕਿਸਾਨਾਂ ਦੇ ਮੋਬਾਇਲ ਤੇ ਐਪ ਡਾਊਨਲੋਡ ਕਰਕੇ ਇਸ ਦੀ ਵਰਤੋਂ ਸਬੰਧੀ ਦੱਸਿਆ ਗਿਆ।ਇਸ ਮੌਕੇ ਇੰਜ ਆਰ. ਕੇ. ਰਾਓ ਅਤੇ ਡਾ ਭੁਪਿੰਦਰ ਸਿੰਘ ਏਡੀਓ ਨੇ ਕਿਸਾਨਾਂ ਨੂੰ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਸਾਫ ਆਬੋ ਹਵਾ ਬਣਾਈ ਰੱਖਣ ਲਈ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ।ਉਹਨਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਲਈ ਜਿੱਥੇ ਕਿਸਾਨਾਂ ਨੂੰ ਸਬਸਿਡੀ ਤੇ ਮਸ਼ੀਨਰੀ ਦਿੱਤੀ ਜਾ ਰਹੀ ਹੈ ਉੱਥੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਪਰਾਲੀ ਪ੍ਰਬੰਧਨ ਲਈ ਸਹਾਇਤਾ ਵੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਸਰਪੰਚ ਸ਼ੇਰ ਸਿੰਘ ਕੋਟ ਬੁੱਢਾ, ਸੁਖਵੰਤ ਸਿੰਘ ਪ੍ਰਧਾਨ, ਕਿਰਤੀ ਕਿਸਾਨ ਸਮੂਹ ਗਰੁੱਪ, ਬਲਜੀਤ ਸਿੰਘ ਪ੍ਰਧਾਨ ਗਿੱਲ ਸਵੈ-ਸਹਾਇਤਾ ਸਮੂਹ ਬੰਗਲਾ ਰਾਏ,ਪ੍ਰੇਮਪਾਲ ਸਿੰਘ, ਹਰਵਿੰਦਰ ਸਿੰਘ, ਮਹਿੰਦਰ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ ਵਿਰਕ ਅਤੇ ਮੌਕੇ ‘ਤੇ ਹਾਜ਼ਰ ਕਿਸਾਨਾਂ ਨੇ ਸਰਕਾਰ ਵਲੋਂ ਦਿੱਤੀ ਜਾ ਰਹੀ ਸਹਾਇਤਾ ਲਈ ਧੰਨਵਾਦ ਕਰਦਿਆਂ ਅੱਗੇ ਤੋਂ ਚੰਗੇ ਨਤੀਜਿਆਂ ਦਾ ਵਿਸ਼ਵਾਸ ਦੁਆਇਆ।ਇਸ ਮੌਕੇ ਆਈ ਟੀਮ ਨੇ ਕਿਸਾਨਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸੁਝਾਅ ਲਏ ।