ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰਾਂ ਦੀ ਹੋਈ ਪਲੇਠੀ ਮੀਟਿੰਗ

Advertisement


404 ਸਟੋਨੈ ਟਾਇਪਿਸਟਾਂ ਨੂੰ ਵੰਡੇ ਵਿਭਾਗ

ਚੰਡੀਗੜ•, 13 ਨਵੰਬਰ:
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀ.ਐਸ.ਐਸ.ਐਸ.ਬੀ.) ਦੇ ਨਵ-ਨਿਯੁਕਤ ਮੈਂਬਰਾਂ ਦੀ ਪਲੇਠੀ ਮੀਟਿੰਗ ਸ੍ਰੀ ਰਮਨ ਬਹਿਲ ਦੀ ਪ੍ਰਧਾਨਗੀ ਅਧੀਨ ਬੁੱਧਵਾਰ ਨੂੰ ਬੋਰਡ ਕਾਨਫਰੰਸ ਰੂਮ ਵਿੱਚ ਹੋਈ।

ਇਹ ਮੀਟਿੰਗ ਬਹੁਤ ਹੀ ਉਸਾਰੂ ਸਾਬਤ ਹੋਈ ਕਿਉਂਕਿ ਇਸ ਵਿੱਚ ਤਕਰੀਬਨ 5 ਸਾਲਾਂ ਤੋਂ ਲੰਬਿਤ ਪਏ  400 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਲਿਆ ਗਿਆ ਸੀ। ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੈਅਰਮੈਨ ਸ੍ਰੀ ਬਹਿਲ ਨੇ ਦੱਸਿਆ ਕਿ ਅਪ੍ਰੈਲ 2016 ਵਿੱਚ ਸਟੈਨੋ ਟਾਇਪਿਸਟ ਦੀ ਭਰਤੀ ਲਈ ਹੋਈ ਪ੍ਰੀਖਿਆ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਕਰਨ ਦਾ ਫੈਸਲਾ ਮੈਂਬਰਾਂ ਦੀ ਆਪਸੀ ਸਹਿਮਤੀ ਨਾਲ ਲਿਆ ਗਿਆ।

ਉਹਨਾਂ ਦੱਸਿਆ , ”“ਇਹ ਪ੍ਰੀਖਿਆ ਬਹੁਤ ਸਮਾਂ ਪਹਿਲਾਂ ਹੋਈ ਸੀ ਪਰ ਮਾਣਯੋਗ ਹਾਈ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰ: 7786/2019 ਸਰਵਪ੍ਰੀਤ ਕੌਰ ਬਨਾਮ ਪੰਜਾਬ ਸਰਕਾਰ ਅਤੇ ਹੋਰਨਾਂ ਦੇ ਸਬੰਧ ਵਿੱਚ ਲਗਾਏ ਗਈ ਸਟੇਅ ਕਾਰਨ ਸਫਲ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਨਹੀਂ ਕੀਤੀ ਜਾ ਸਕੀ ਸੀ।” ਚੇਅਰਮੈਨ ਨੇ ਕਿਹਾ ਕਿ ਮੈਂਬਰਾਂ ਨੇ ਅਦਾਲਤ ਦੇ ਫੈਸਲੇ ਨੂੰ ਇੰਨ-ਬਿੰਨ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਸ ਤਰ•ਾਂ 404 ਸਫਲ ਉਮੀਦਵਾਰਾਂ ਨੂੰ ਮੈਰਿਟ ਅਤੇ ਉਨ•ਾਂ ਦੁਆਰਾ ਦਿੱਤੇ ਵਿਕਲਪਾਂ ਦੇ ਅਧਾਰ ‘ਤੇ 28 ਵੱਖ-ਵੱਖ ਵਿਭਾਗ ਅਲਾਟ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਬੋਰਡ ਦੇ ਮੈਂਬਰ ਸ੍ਰੀ ਜਸਪਾਲ ਸਿੰਘ ਢਿੱਲੋਂ, ਸ੍ਰੀ ਕੁਲਦੀਪ ਸਿੰਘ ਕਾਹਲੋਂ, ਪ੍ਰਿੰਸੀਪਲ ਬਿਹਾਰੀ ਸਿੰਘ, ਸ੍ਰੀ ਰਜਨੀਸ਼ ਸਹੋਤਾ, ਸ੍ਰੀ ਸਮਸ਼ਾਦ ਅਲੀ, ਸ੍ਰੀਮਤੀ ਰੋਮਿਲਾ ਬਾਂਸਲ, ਸ੍ਰੀ ਭੁਪਿੰਦਰਪਾਲ ਸਿੰਘ, ਸ੍ਰੀ ਰਵਿੰਦਰਪਾਲ ਸਿੰਘ, ਸ੍ਰੀ ਅਮਰਜੀਤ ਸਿੰਘ ਵਾਲੀਆ, ਸ੍ਰੀ ਹਰਪ੍ਰਤਾਪ ਸਿੰਘ ਸਿੱਧੂ, ਸ੍ਰੀਮਤੀ ਅਲਤਾ ਆਹਲੂਵਾਲੀਆ ਅਤੇ ਪੀ.ਐਸ.ਐਸ.ਐਸ.ਬੀ. ਦੇ ਅਧਿਕਾਰੀਆਂ ਨੇ ਦਫ਼ਤਰ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਕੰਮ ਵਿਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਵਿਚਾਰ ਵਟਾਂਦਰਾ ਕੀਤਾ।