ਨਵਜੋਤ ਸਿੰਘ ਸਿੱਧੂ ਹੁਣ ਵਿਧਾਇਕ ਹਨ ਅਤੇ ਉਹ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾ ਰਹੇ ਹਨ

57
Advertisement

ਮੇਰੇ ਪਤੀ ਨਵਜੋਤ ਸਿੰਘ ਸਿੱਧੂ ਇੱਕ ਵਿਧਾਇਕ ਹਨ ਅਤੇ ਉਹ ਆਪਣੀ ਡਿਊਟੀ ਚੰਗੀ ਤਰ੍ਹਾਂ ਦਾ ਨਿਭਾ ਰਹੇ ਹਨ ਇਸ ਗੱਲ ਦਾ ਪ੍ਰਗਟਾਵਾ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਿਜਦਾ ਕਰਨ ਪੁੱਜੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਕੀਤਾ ਉਨ੍ਹਾਂ ਨੇ ਕਿਹਾ ਸਿੱਧੂ ਦੀ ਚੁੱਪੀ ਹੁਣ ਜ਼ਿਆਦਾ ਦੇਰ ਨਹੀਂ ਹੈ ਉਹ ਜਲਦ ਹੀ ਆਪਣੀ ਚੁੱਪੀ ਤੋੜਨਗੇ ਉਨ੍ਹਾਂ ਕਿਹਾ ਉਹ ਜ਼ਿਆਦਾ ਦੇਰ ਚੁੱਪ ਨਹੀਂ ਰਹਿਣਗੇ ਜਦੋਂ ਕੋਈ ਵੱਡਾ ਕੰਮ ਕਰਨਗੇ ਉਸੇ ਸਮੇਂ ਆਪਣੀ ਚੁੱਪੀ ਵੀ ਤੋੜ ਦੇਣਗੇ ਇੱਕ ਸਵਾਲ ਦਾ ਜਵਾਬ ਵਿੱਚ ਬੀਬੀ ਸਿੱਧੂ ਨੇ ਕਿਹਾ ਸਿੱਧੂ ਬਾਰੇ ਜੋ ਮਰਜ਼ੀ ਕੋਈ ਬੋਲੀ ਜਾਵੇ ਉਨ੍ਹਾਂ ਨੂੰ ਕਿਸੇ ਦੀ ਪ੍ਰਵਾਹ ਨਹੀਂ ਉਨ੍ਹਾਂ ਦਾ ਫੋਕਸ ਸਿਰਫ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਹੈ