ਡੀ.ਜੀ.ਪੀ(ਇੰਨਟੈਲੀਜੈਂਸੀ) ਬੀ.ਕੇ.ਭਾਵੜਾ ਡੀ.ਐੱਸ.ਪੀ ਮਾਨਸਾ ਰਣਵੀਰ ਸਿੰਘ ਪਹਿਲਵਾਨ ਦੇ ਘਰ ਦੁੱਖ ਪ੍ਰਗਟ ਕਰਨ ਵਾਸਤੇ ਗਏ

180
Advertisement


ਜੋਗਿੰਦਰ ਸਿੰਘ ਮਾਨ
ਮਾਨਸਾ11, ਨਵੰਬਰ
ਪੰਜਾਬ ਪੁਲੀਸ ਦੇ ਡੀ.ਜੀ.ਪੀ(ਇੰਨਟੈਲੀਜੈਂਸੀ) ਬੀ.ਕੇ.ਭਾਵੜਾ ਅੱਜ ਬੁਢਲਾਡਾ ਵਿਖੇ ਖੁਫੀਆ ਵਿੰਗ ਦੇ ਡੀ.ਐੱਸ.ਪੀ ਮਾਨਸਾ ਰਣਵੀਰ ਸਿੰਘ ਪਹਿਲਵਾਨ ਦੇ ਘਰ ਦੁੱਖ ਪ੍ਰਗਟ ਕਰਨ ਵਾਸਤੇ ਗਏ, ਜਿਨ੍ਹਾਂ ਦੀ ਕੁਝ ਦਿਨ ਪਹਿਲਾ ਕਿਸੇ ਭਿਆਨਕ ਬਿਮਾਰੀ ਨਾਲ ਮੌਤ ਹੋ ਗਈ ਸੀ। ਉਨ੍ਹਾਂ ਨਾਲ ਹੀ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਐੱਸ.ਐੱਸ.ਪੀ ਡਾ: ਨਰਿੰਦਰ ਸਿੰਘ ਭਾਰਗਵ ਨੇ ਮ੍ਰਿਤਕ ਦੀ ਮਾਤਾ ਸੁਰਜੀਤ ਕੌਰ, ਪਤਨੀ ਮਨਿੰਦਰ ਕੋਰ, ਬੇਟਾ ਗੁਰਕੀਰਤ ਸਿੰਘ ਆਦਿ ਪਰਿਵਾਰ ਦੇ ਆਗੂਆਂ ਨਾਲ ਦੁੱਖ ਦਾ ਪ੍ਰਗਟਾਵਾ ਕਰਕੇ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਅਤੇ ਪਰਿਵਾਰ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਖੜੇ ਰਹਿਣ ਦਾ ਵਚਨ ਦਿੱਤਾ।
ਉਨ੍ਹਾਂ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਇਹ ਕੁਦਰਤ ਦਾ ਭਾਣਾ ਹੈ, ਜਿਸ ਨੂੰ ਹਰ ਹੀਲੇ ਮੰਨਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਅਤੇ ਪੂਰੀ ਪੰਜਾਬ ਪੁਲਿਸ ਇਸ ਦੁੱਖ ਦੀ ਘੜੀ ਵਿੱਚ ਦੁੱਖੀ ਪਰਿਵਾਰ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਖੜੀ ਹੈ। ਇਸ ਮੌਕੇ ਪਰਿਵਾਰ ਵੱਲੋਂ ਉਨ੍ਹਾਂ ਨਾਲ ਕੁਝ ਵਿਭਾਗੀ ਰਿਆਤਾਂ ਅਤੇ ਸੁਵਿਧਾਵਾਂ ਬਾਰੇ ਵੀ ਗੱਲਬਾਤ ਸਾਂਝੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਅਤੇ ਐੱਸ.ਐੱਸ.ਪੀ ਡਾ. ਨਰਿੰਦਰ ਭਾਰਗਵ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਕਿਸੇ ਵੀ ਸਮੇਂ ਕੋਈ ਦਿੱਕਤ ਹੋਵੇ ਤਾਂ ਉਨ੍ਹਾਂ ਨਾਲ ਪਰਿਵਾਰ ਦਾ ਮੈਂਬਰ ਸੰਪਰਕ ਕਰ ਸਕਦਾ ਹੈ।