550 ਸਾਲਾ ਸ਼ਤਾਬਦੀ ਸਮਾਗਮਾਂ ਚ ਗੂਜੇਗਾ ਦਲੇਰ ਮਹਿੰਦੀ ਵਲੋਂ ਗਾਇਆ ਗੁਰਬਾਣੀ ਸ਼ਬਦ

2570
Advertisement

 

 

 

 

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁ ਪ ਕਮੇਟੀ ਵਲੋਂ ਪ੍ਰਸਿਧ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਆਵਾਜ਼ ਚ ਗੁਰਬਾਣੀ ਸ਼ਬਦ ਰਿਕਾਰਡ ਕਰਵਾਇਆ ਗਿਆ ਹੈ ।ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਇਤਿਹਾਸਕ ਅਵਸਰ ਨੂੰ ਸਮਰਪਿਤ ਦੇਸ ਵਿਦੇਸ਼ ਚ ਹੋ ਰਹੇ ਗੁਰਮਤਿ ਸਮਾਗਮਾਂ ਚ ਦਲੇਰ ਮਹਿੰਦੀ ਦੀ ਆਵਾਜ਼ ਚ ਰਿਕਾਰਡ ਕਰਵਾਇਆ ਗੁਰਬਾਣੀ ਸ਼ਬਦ ‘ਕਲਿ ਤਾਰਣ ਗੁਰੂ ਨਾਨਕ ਆਇਆ ‘ ਤੇ ‘ਧਨੁ ਨਾਨਕ ਤੇਰੀ ਵਡੀ ਕਮਾਈ ‘ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਵਲੋਂ ਸੰਗਤ ਨੂੰ ਅਰਪਿਤ ਕੀਤਾ ਜਾਵੇਗਾ ।ਸ਼ਤਾਬਦੀ ਨੂੰ ਸਮਰਪਿਤ ਸਜਾਏ ਜਾਣ ਵਾਲੇ ਨਗਰ ਕੀਰਤਨਾਂ, ਗੁਰਮਤਿ ਸਮਾਗਮਾਂ ਤੇ ਹੋਰ ਸਮਾਗਮਾਂ ਚ ਇਹ ਸ਼ਬਦ ਸੁਣਾਇਆ ਜਾਵੇਗਾ ।ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਵਲੋਂ ਇਕ ਸ਼ਬਦ ‘ 300 ਸਾਲਾ ਗੁਰੂ ਦੇ ਨਾਲ ‘ ਤਖਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੰਨ੍ਹ ਚ 300 ਸਾਲਾ ਗੁਰਤਾਗੱਦੀ ਪੁਰਬ ਮੌਕੇ ਮਨਾਈ ਸ਼ਤਾਬਦੀ ਸਮੇਂ ਵੀ ਰਿਕਾਰਡ ਕਰਵਾਇਆ ਗਿਆ ਸੀ ਜੋ ਬੱਚੇ ਬੱਚੇ ਦੀ ਜ਼ੁਬਾਨ ਤੇ ਚੜ ਗਿਆ ਸੀ ।