ਟਾਇਰ ਫਟਣ ਨਾਲ ਬੇਕਾਬੂ ਹੋਈ ਕਾਰ, ਸੜਕ ਹਾਦਸੇ ‘ਚ ਦੋ ਮਹਿਲਾਵਾਂ ਦੀ ਮੌਤ, ਚਾਰ ਜ਼ਖਮੀ

83
Advertisement

ਜ਼ਿਲਾ ਤਰਨਤਾਰਨ ਹਰੀਕੇ ਅੰਮ੍ਰਿਤਸਰ ਰੋਡ ਸਥਿਤ ਪਿੰਡ ਅਲਾਦੀਨਪੁਰ ਵਿਖੇ ਇੱਕ ਵੱਡਾ ਹਾਦਸਾ ਵਾਪਰ ਗਿਆ ਹਾਦਸਾ ਇੰਨਾ ਭਿਆਨਕ ਸੀ ਕਿ ਦੋ ਮਹਿਲਾਵਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ ਜੋ ਆਪਸ ਵਿੱਚ ਰਿਸ਼ਤੇਦਾਰ ਸਨ ਜਾਣਕਾਰੀ ਮੁਤਾਬਿਕ ਹਰੀਕੇ ਦੇ ਵੱਲੋਂ ਇੱਕ ਕਾਰ ਆ ਰਹੀ ਸੀ ਜਿਸ ਦਾ ਟੈਰ ਫੱਟ ਗਿਆ ਤੇ ਉਹ ਕਾਰ ਬੇਕਾਬੂ ਹੋ ਕੇ ਡਿਵਾਈਡਰ ਦੇ ਦੂਜੇ ਪਾਸੇ ਪਹੁੰਚ ਗਈ ਜਿੱਥੇ ਤਰਨਤਾਰਨ ਵੱਲੋਂ ਆ ਰਹੀ ਇੱਕ ਹੋਰ ਕਾਰ ਵਿਚ ਟਕਰਾ ਗਈ ਜਿਸ ਤੋਂ ਬਾਅਦ ਦੋ ਮਹਿਲਾਵਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ