ਪਿਸਤੌਲ ਦੀ ਨੋਕ ‘ਤੇ ਸਵਿਫਟ ਕਾਰ ਖੋਹ ਕੇ ਫ਼ਰਾਰ

45
Advertisement

ਗੁਰਦਾਸਪੁਰ ਦੇ ਤਿੱਬੜੀ ਬਾਈਪਾਸ ਉੱਤੇ ਬੀਤੀ ਰਾਤ ਤਿੰਨ ਮੈਂਬਰਾਂ ਤੋਂ ਪਿਸਤੌਲ ਦੀ ਨੋਕ ਉੱਤੇ ਚਾਰ ਅਣਪਛਾਤੇ ਵਿਅਕਤੀਆਂ ਨੇ ਜੰਮੂ ਨੰਬਰ ਸਵਿਫ਼ਟ ਕਾਰ ਖੋਹ ਕੇ ਪਠਾਨਕੋਟ ਵੱਲ ਨੂੰ ਫ਼ਰਾਰ ਹੋ ਗਏ ਜਾਣਕਾਰੀ ਮੁਤਾਬਿਕ ਕਾਰ ਮਾਲਕ ਕਰਤਾਰ ਸਿੰਘ ਗਾਂਧੀ ਕੈਂਪ ਜੰਮੂ ਦੇ ਰਹਿਣ ਵਾਲੇ ਹਨ ਉਨ੍ਹਾਂ ਨੇ ਦੱਸਿਆ ਦੇਰ ਰਾਤ ਉਹ ਅੰਮ੍ਰਿਤਸਰ ਤੋਂ ਰਿਸ਼ਤੇਦਾਰ ਦੇ ਵਿਆਹ ਸਮਾਗਮ ਤੋਂ ਜੰਮੂ ਨੂੰ ਜਾ ਰਹੇ ਸਨ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਪੁਲਿਸ ਨੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ