ਸਰਹਿੰਦ ਫੀਡਰ 16 ਨਵੰਬਰ ਤੋਂ 20 ਦਸੰਬਰ ਤੱਕ ਰਹੇਗੀ ਬੰਦ
ਚੰਡੀਗੜ, 31 ਅਕਤੂਬਰ:
ਪੰਜਾਬ ਦੇ ਜਲ ਸਰੋਤ ਵਿਭਾਗ ਨੇ ਅੱਜ ਦੱਸਿਆ ਹੈ ਕਿ ਸਰਹਿੰਦ ਫੀਡਰ ਦੀ ਰੀਲਾਈਨਿੰਗ ਦੇ ਕੰਮ ਲਈ ਇਹ ਫੀਡਰ ਮਿਤੀ 16 ਨਵੰਬਰ ਤੋਂ 20 ਦਸੰਬਰ, 2019 ਤੱਕ ਬੰਦ ਕਰੇਗਾ।
ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਜਲ ਸਰੋਤ ਵਿਭਾਗ ਵੱਲੋਂ ਸਰਹਿੰਦ ਫੀਡਰ ਦੀ ਬੁਰਜੀ 386325 ਤੋਂ 447927 ਤੱਕ ਰੀਲਾਈਨਿੰਗ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਕਾਰਨ ਸਰਹਿੰਦ ਫੀਡਰ 35 ਦਿਨਾਂ (16 ਨਵੰਬਰ ਤੋਂ 20 ਦਸੰਬਰ, 2019) ਲਈ ਬੰਦ ਰਹੇਗਾ।