ਜੇਲ ‘ਚੋ ਛੁੱਟੀ ਉੱਪਰ ਆਕੇ ਕਰਦੇ ਸਨ ਅਪਰਾਧਿਕ ਕਾਰਵਾਈਆਂ
ਭਲਕੇ 30 ਅਕਤੂਬਰ ਨੂੰ ਅਦਾਲਤ ਵਿੱਚ ਕੀਤੇ ਜਾਣਗੇ ਪੇਸ਼
ਮਾਨਸਾ, 29 ਅਕਤੂਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਜਿਹੜੇ 3 ਨਸ਼ਾ ਵੇਚਣ ਵਾਲੇ ਵਿਅਕਤੀਆਂ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ, ਉਨ੍ਹਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਅਪਰਾਧਿਕ ਕਿਸਮ ਦੇ ਹਨ ਅਤੇ ਇਨ੍ਹਾਂ ਵਿੱਚੋਂ 1 ਉੱਪਰ ਪਹਿਲਾਂ ਹੀ 10 ਮੁਕੱਦਮੇ ਦਰਜ਼ ਹਨ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟਣ ਦੌਰਾਨ ਛੁੱਟੀ ਆਇਆ ਹੋਇਆ ਹੈ
ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਡਾ. ਨਰਿੰਦਰ ਭਾਰਗਵ ਵੱਲੋ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦੱਸਿਆ ਕਿ 27 ਅਕਤੂਬਰ ਨੂੰ ਥਾਣਾ ਸਿਟੀ-2 ਮਾਨਸਾ ਦੇ ਏਰੀਆ ਲੱਲੂਆਣਾ ਰੋਡ ਮਾਨਸਾ ਖੁਰਦ ਵਿਖੇ ਧਰਮਪ੍ਰੀਤ ਸਿੰਘ (ਉਮਰ ਕਰੀਬ 20 ਸਾਲ) ਪੁੱਤਰ ਜਸਵੀਰ ਸਿੰਘ ਵਾਸੀ ਮਾਨਸਾ ਖੁਰਦ ਦੀ ਮੌਤ ਹੋਣ ਸਬੰਧੀ ਉਸਦੀ ਮਾਤਾ ਹਰਵਿੰਦਰ ਕੌਰ ਦੇ ਬਿਆਨਾਂ ‘ਤੇ ਸੁਖਵਿੰਦਰ ਸਿੰਘ ਉਰਫ ਬਰੂਨੋ(24) ਵਾਸੀ ਮਾਨਸਾ ਖੁਰਦ ਅਤੇ ਗਗਨਦੀਪ ਸਿੰਘ(22) ਦੇ ਵਿਰੁੱਧ ਗੈਰ-ਇਰਾਦਾ ਕਤਲ ਦਾ ਮੁਕੱਦਮਾ ਦਰਜ਼ ਕੀਤਾ ਗਿਆ ਸੀ, ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨਾਂ ਕਸੂਰਵਾਰਾਂ ਨੇ ਪੁੱਛਗਿੱਛ ਦੌਰਾਨ ਤੀਜੇ ਕਸੂਰਵਾਰ ਅਜੇ ਕੁਮਾਰ ਉਰਫ ਬੋਨੀ(36) ਵਾਸੀ ਵੀਰ ਨਗਰ ਮੁਹੱਲਾ ਮਾਨਸਾ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜੁਰਮ ਵਿੱਚ ਅ/ਧ 109 ਹਿੰ:ਦੰ: ਦਾ ਵਾਧਾ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਤਫਤੀਸ ਦੌਰਾਨ ਪਤਾ ਲੱਗਿਆ ਕਿ ਸੁਖਵਿੰਦਰ ਸਿੰਘ ਉਰਫ ਬਰੂਨੋ ਵਿਰੁੱਧ ਪਹਿਲਾਂ ਵੀ ਸ਼ਰਾਬ ਵੇਚਣ ਦਾ ਮੁਕੱਦਮਾ ਦਰਜ਼ ਰਜਿਸਟਰ ਹੈ, ਜੋ ਹੁਣ ਜਮਾਨਤ ਤੇ ਬਾਹਰ ਆਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹਨਾਂ ਨੇ ਇਸ ਨਸ਼ੀਲੇ ਪਦਾਰਥ ਨੂੰ ਅਜੇ ਕੁਮਾਰ ਉਰਫ ਬੋਨੀ ਪਾਸੋਂ ਮੁੱਲ ਖਰੀਦਕੇ ਲਿਆਂਦਾ ਸੀ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਅਤੇ ਅਜੇ ਕੁਮਾਰ ਦੀ ਆਪਸੀ ਜਾਣ-ਪਛਾਣ ਜੇਲ ਵਿੱਚ ਹੋਈ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕੀਤੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਕਿ ਅਜੇ ਕੁਮਾਰ ਅਪਰਾਧਿਕ ਵਿਅਕਤੀ ਹੈ, ਜੋ 8 ਅਕਤੂਬਰ 2007 ਤੋਂ ਸਜ਼ਾ ਜਾਬਤਾ ਹੈ ਅਤੇ ਜਦੋ ਪੈਰੋਲ ਛੁੱਟੀ ਤੇ ਬਾਹਰ ਆਉਦਾ ਹੈ ਤਾਂ ਕੋਈ ਨਾ ਕੋਈ ਅਪਰਾਧ ਕਰਕੇ ਵਾਪਸ ਜੇਲ ਚਲਾ ਜਾਂਦਾ ਹੈ, ਜਿਸ ਕਰਕੇ ਇਸ ਵਿਰੁੱਧ ਕਤਲ, ਲੜਾਈ ਝਗੜੇ ਅਤੇ (ਨਸਿਆ) ਐਨ.ਡੀ.ਪੀ.ਐਸ. ਐਕਟ ਦੇ ਵੱਖ ਵੱਖ ਥਾਣਿਆਂ ਵਿੱਚ ਹੇਠ ਲਿਖੇ 10 ਮੁਕੱਦਮੇ ਦਰਜ਼ ਰਜਿਸਟਰ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਇਹ 18 ਅਗਸਤ ਤੋਂ ਜੇਲ ਤੋਂ ਬਾਹਰ ਆਕੇ ਨਸ਼ੇ ਦਾ ਧੰਦਾ ਕਰਨ ਲੱਗ ਪਿਆ ਅਤੇ ਜਿਆਦੇ ਡੋਜ ਦੇਣ ਕਾਰਨ ਮਾਨਸਾ ਖੁਰਦ ਦਾ (21 ਸਾਲਾਂ ਨੌਜਵਾਨ) ਧਰਮਪ੍ਰੀਤ ਸਿੰਘ ਮੌਤ ਦੇ ਮੂੰਹ ਵਿੱਚ ਜਾ ਚੁੱਕਿਆ ਹੈ।
ਫੋਟੋ ਕੈਪਸ਼ਨ: ਮਾਨਸਾ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਨਸ਼ਾ ਵੇਚਣ ਵਾਲੇ ਤਿੰਨੇ ਨੌਜਵਾਨ।