ਤਮਿਲਨਾਡੂ, 29 ਅਕਤੂਬਰ – ਬੋਰਵੈੱਲ ਵਿਚ ਡਿੱਗਿਆ ਇੱਕ ਹੋਰ ਮਾਸੂਮ ਜ਼ਿੰਦਗੀ ਦੀ ਜੰਗ ਹਾਰ ਗਿਆ। ਤਮਿਲਨਾਡੂ ਦਾ ਸੁਜੀਤ ਵਿਲਸਨ, ਜੋ ਕਿ ਬੀਤੇ ਸ਼ੁੱਕਰਵਾਰ ਨੂੰ ਬੋਰਵੈੱਲ ਵਿਚ ਡਿੱਗ ਗਿਆ ਸੀ ਨੂੰ ਬੀਤੀ ਰਾਤ ਮ੍ਰਿਤਕ ਹਾਲਤ ਵਿਚ ਬੋਰ ਤੋਂ ਬਾਹਰ ਕੱਢਿਆ ਗਿਆ।
ਇਸ ਬੱਚੇ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਵਲੋਂ ਪੂਰੀ ਜੱਦੋਜਹਿਦ ਕੀਤੀ ਗਈ, ਪਰ 100 ਫੁੱਟ ਹੇਠਾਂ ਤੋਂ ਇਸ ਬੱਚੇ ਨੂੰ ਜਿਉਂਦਾ ਨਾ ਬਚਾਇਆ ਜਾ ਸਕਿਆ।
ਦੱਸਣਯੋਗ ਹੈ ਕਿ ਸੰਗਰੂਰ ਵਿਚ ਵੀ ਫਤਿਹਵੀਰ ਨਾਮ ਦਾ ਬੱਚਾ ਬੋਰਵੈੱਲ ਵਿਚ ਡਿੱਗ ਗਿਆ ਸੀ, ਜਿਸ ਨੂੰ ਵੀ ਬਚਾਇਆ ਨਹੀਂ ਸੀ ਗਿਆ।