ਚੰਡੀਗੜ, 28 ਅਕਤੂਬਰ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਲ ਕਾਂਗਰਸ ਦਾ ਇੱਕ ਵਫਦ ਵੀ ਸ੍ਰੀ ਕਰਤਾਰਪੁਰ ਸਾਹਿਬ ਜਾਵੇਗਾ। ਇਸ ਸਬੰਧੀ ਸਮਾਚਾਰ ਏਜੰਸੀ ਏ.ਐੱਨ.ਆਈ ਨੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਕਾਂਗਰਸ ਨੇ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਇੱਕ ਵਫਦ ਦਾ ਗਠਨ ਕੀਤਾ ਹੈ।
ਇਸ ਪ੍ਰਤੀਨਿਧੀਮੰਡਲ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਯੋਤੀਰਾਦਿਤਯਾ ਸਿੰਧੀਆ, ਆਰ.ਪੀ.ਐੱਨ ਸਿੰਘ, ਆਸ਼ਾ ਕੁਮਾਰੀ, ਰਣਦੀਪ ਸੂਰਜੇਵਾਲਾ, ਦੀਪੇਂਦਰ ਹੁੱਡਾ ਅਤੇ ਜਿਤਿਨ ਪ੍ਰਸਾਦ ਦਾ ਨਾਮ ਸ਼ਾਮਿਲ ਹੈ।