ਚੰਡੀਗੜ੍ਹ, 28 ਅਕੂਤਬਰ – ਬੀਤੀ ਰਾਤ ਦੇਸ਼ ਭਰ ਵਿਚ ਖੂਬ ਪਟਾਖੇ ਚਲਾਏ ਗਏ। ਇਹਨਾਂ ਪਟਾਖਿਆਂ ਕਾਰਨ ਕਈ ਲੋਕਾਂ ਦੇ ਹੱਥ-ਪੈਰ ਜਲ ਗਏ, ਜਦਕਿ ਕਈ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਭਾਰੀ ਨੁਕਸਾਨ ਪੁੱਜਾ। ਇਕੱਲੇ ਚੰਡੀਗੜ੍ਹ ਵਿਚ ਹੀ 10 ਤੋਂ ਵੱਧ ਅਜਿਹੇ ਮਰੀਜ਼ ਆਏ, ਜਿਹਨਾਂ ਨੂੰ ਪਟਾਖਿਆਂ ਕਾਰਨ ਨੁਕਸਾਨ ਪੁੱਜਾ।
ਪੰਜਾਬ ਦੇ ਕਈ ਸ਼ਹਿਰਾਂ ਲੁਧਿਆਣਾ ਤੇ ਅੰਮ੍ਰਿਤਸਰ ਆਦਿ ਵਿਚ ਪ੍ਰਦੂਸ਼ਣ ਪਿਛਲੇ ਸਾਲ ਨਾਲੋਂ ਵੀ ਵੱਧ ਗਿਆ। ਇਥੇ ਦਿਵਾਲੀ ਮੌਕੇ ਲੋਕਾਂ ਵਲੋਂ ਖੂਬ ਪਟਾਖੇ ਚਲਾਏ ਗਏ। ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਲੋਕਾਂ ਨੂੰ ਪਟਾਖਿਆਂ ਕਾਰਨ ਹੋਏ ਨੁਕਸਾਨ ਦੇ ਮਾਮਲੇ ਸਾਹਮਣੇ ਆਏ।
ਇਸ ਦੌਰਾਨ ਦਿਵਾਲੀ ਦੀ ਅਗਲੀ ਸਵੇਰ ਰਾਜਧਾਨੀ ਦਿੱਲੀ ਵਿਚ ਤਾਂ ਕਾਫੀ ਪ੍ਰਦੂਸ਼ਿਤ ਰਹੀ। ਇੱਥੇ ਪ੍ਰਦੂਸ਼ਣ ਦਾ ਪੱਧਰ ਪਿਛਲੇ ਸਾਲ ਨਾਲੋਂ ਵੀ ਮਾੜਾ ਰਿਹਾ। ਸਵੇਰ ਸਮੇਂ ਲੋਕਾਂ ਨੂੰ ਇੱਥੇ ਸਾਹ ਲੈਣ ਵਿਚ ਦਿੱਕਤਾਂ ਪੇਸ਼ ਆਈਆਂ।