ਚੰਡੀਗੜ੍ਹ, 26 ਅਕਤੂਬਰ – ਮਨੋਹਰ ਲਾਲ ਖੱਟਰ ਕੱਲ੍ਹ ਦਿਵਾਲੀ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਲਗਾਤਾਰ ਦੂਸਰੀ ਵਾਰੀ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਦੁਸ਼ਯੰਤ ਚੌਟਾਲਾ ਕੱਲ੍ਹ ਹਰਿਆਣਾ ਦੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਅੱਜ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਅਸੀਂ 57 ਵਿਧਾਇਕਾਂ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਉਹਨਾਂ ਕਿਹਾ 7 ਆਜਾਦ ਵਿਧਾਇਕਾਂ ਨੇ ਬੀ.ਜੇ.ਪੀ. – ਜੇ.ਜੇ.ਪੀ ਗਠਜੋੜ ਨੂੰ ਸਮਰਥਨ ਦਿੱਤਾ ਹੈ।