ਚੰਡੀਗੜ੍ਹ (ਵਿਸ਼ਵ ਵਾਰਤਾ) ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਤੇ ਲਾਈਵ ਹੋ ਕੇ ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਹ ਵਧਾਈ ਜ਼ਿਮਨੀ ਚੋਣਾਂ ਵਿੱਚ ਜਲਾਲਾਬਾਦ ਤੋਂ ਹੋਈ ਅਕਾਲੀ ਦਲ ਦੇ ਉਮੀਦਵਾਰ ਦੇ ਹਾਰ ਦੀ ਖੁਸ਼ੀ ਵਿੱਚ ਦਿੱਤੀ । ਰਾਜਾ ਵੜਿੰਗ ਨੇ ਸੁਖਬੀਰ ਮਜੀਠੀਆ ਅਤੇ ਹਰਸਿਮਰਤ ਤੇ ਤਿੱਖੇ ਤੰਜ ਕਸੇ । ਰਾਜਾ ਵੜਿੰਗ ਨੇ ਸੁਖਬੀਰ ਬਾਦਲ ਦੇ ਪੋਸਟਰ ਨੂੰ ਲੱਡੂ ਖਿਲਾਏ ਇਸ ਤੋਂ ਇਲਾਵਾ ਉਨ੍ਹਾਂ ਨੇ ਮਜੀਠੀਆ ਦਾ ਵੀ ਲੱਡੂਆਂ ਨਾਲ ਮੂੰਹ ਮਿੱਠਾ ਕੀਤਾ। ਲਾਈਵ ਹੋ ਕੇ ਰਾਜਾ ਵੜਿੰਗ ਨੇ ਹਰਸਿਮਰਤ ਕੌਰ ਬਾਦਲ ਦੇ ਪੋਸਟਰ ਨੂੰ ਲੱਡੂਆਂ ਦਾ ਡੱਬਾ ਭੇਂਟ ਕੀਤਾ । ਰਾਜਾ ਵੜਿੰਗ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਅਕਾਲੀ ਦਲ ਤੇ ਤੰਜ ਕਸਦੇ ਕਿਹਾ ਕਿ ਜਲਾਲਾਬਾਦ ਵਿੱਚ ਕਾਂਗਰਸ ਦੀ ਵੱਡੀ ਜਿੱਤ ਦੀ ਖੁਸ਼ੀ ਵਿੱਚ ਮੈਂ ਸੁਖਬੀਰ ਬਾਦਲ ਨੂੰ ਇੱਕ ਲੱਡੂ ਮਜੀਠੀਆ ਨੂੰ ਅੱਧਾ ਲੱਡੂ ਅਤੇ ਬੀਬੀ ਬਾਦਲ ਨੂੰ ਪੂਰਾ ਡੱਬਾ ਭੇਂਟ ਕਰਦਾ ਹਾਂ ।
ਪੰਜਾਬ ਪੁਲਿਸ ਦੀ ਵੱਡੀ ਕਰਵਾਈ
ਪੰਜਾਬ ਪੁਲਿਸ ਦੀ ਵੱਡੀ ਕਰਵਾਈ 2024 ਦੀ ਸਭ ਤੋਂ ਵੱਡੀ ਹੈਰੋਇਨ ਦੀ ਖ਼ੇਪ ਸਮੇਤ ਤਿੰਨ ਕਾਬੂ- ਹੈਰੋਇਨ ਦੀ ਬਾਜ਼ਾਰੀ ਕੀਮਤ...