ਕੇਂਦਰ ਵਲੋਂ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 85 ਰੁਪਏ ਦਾ ਵਾਧਾ

Advertisement

ਨਵੀਂ ਦਿੱਲੀ, 23 ਅਕਤੂਬਰ – ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦ ਵਧਾਉਣ ਦੀ ਦਿਸ਼ਾ ਵਿਚ ਅੱਜ ਵੱਡਾ ਫੈਸਲਾ ਕੀਤਾ ਹੈ। ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ 2020-21 ਲਈ ਰਬੀ ਦੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਵਧਾਏ ਜਾਣ ਨੂੰ ਮਨਜੂਰੀ ਦਿੱਤੀ ਗਈ ਹੈ।

ਕਣਕ ਦੇ ਘੱਟੋ ਘੱਟ ਸਮਰਥਨ ਮੁੱਲ਼ ਵਿਚ 85 ਰੁ. ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਣੇ ਵਿਚ 255 ਅਤੇ ਸਰ੍ਹੋਂ ਵਿਚ 225 ਰੁ. ਦਾ ਵਾਧਾ ਕੀਤਾ ਗਿਆ ਹੈ।