- 24 ਅਕਤੂਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ
ਚੰਡੀਗੜ੍ਹ, 21 ਅਕਤੂਬਰ – ਪੰਜਾਬ ਵਿਚ ਅੱਜ 4 ਹਲਕਿਆਂ ਦੀਆਂ ਜਿਮਨੀ ਚੋਣਾਂ ਲਈ ਮਤਦਾਨ ਅੱਜ ਸ਼ਾਮ 6 ਵਜੇ ਸਮਾਪਤ ਹੋ ਗਿਆ। ਹੁਣ ਸਿਰਫ ਪੋਲਿੰਗ ਬੂਥਾਂ ਦੇ ਬਾਹਰ ਲਾਈਨਾਂ ਵਿਚ ਲੱਗੇ ਵੋਟਰ ਹੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਇਹਨਾਂ ਚੋਣਾਂ ਲਈ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ।
ਇਸ ਦੌਰਾਨ ਸ਼ਾਮ 5 ਵਜੇ ਤੱਕ ਜਲਾਲਾਬਾਦ ਵਿਖੇ ਸਭ ਤੋਂ ਵੱਧ 70 ਫੀਸਦੀ ਮਤਦਾਨ ਹੋਇਆ, ਜਦਕਿ ਦਾਖਾ ਵਿਖੇ 64.35 ਫੀਸਦੀ ਵੋਟਾਂ ਪਈਆਂ।
ਇਸ ਤੋਂ ਇਲਾਵਾ ਫਗਵਾੜਾ ਵਿਚ 50 ਤੇ ਮੁਕੇਰੀਆਂ ਵਿਚ ਵੀ 50 ਫੀਸਦੀ ਮਤਦਾਨ ਹੋਇਆ।