ਮਾਨਸਾ, 21 ਅਕਤੂਬਰ – ਅਵਾਰਾ ਪਸ਼ੂ ਸ਼ੰਘਰਸ਼ ਕਮੇਟੀ ਮਾਨਸਾ ਦੇ ਧਰਨੇ ਵਿੱਚ ਆ ਕੇ ਮੁੱਖ ਮੰਤਰੀ ਪੰਜਾਬ ਵਲੋਂ ਯੁਵਰਾਜ ਰਣਇਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਪੰਜਾਬ ਵਲੋਂ ਮਾਨਸਾ ਜਿਲ੍ਹੇ ਦੇ ਪਿੰਡ ਜੌਗਾ ਵਿੱਚ ਸਰਕਾਰੀ ਗਊਸ਼ਾਲਾ ਖੋਲਣ ਦਾ ਐਲਾਨ ਕੀਤਾ ਗਿਆ।
ਉਹਨਾਂ ਨੇ ਹਰ ਮਹੀਨੇ ਮਾਨਸਾ 15 ਲੱਖ ਰੁਪਏ ਗਊਸ਼ਾਲਾ ਵਿੱਚ ਅਵਾਰਾ ਪਸ਼ੂਆਂ ਦੇ ਹਰੇ ਚਾਰੇ ਲਈ ਮੰਡੀਕਰਣ ਬੋਰਡ ਵਲੋਂ ਦੇਣ ਦਾ ਐਲਾਨ ਕੀਤਾ ਅਤੇ ਸਾਰੇ ਧਰਮਾਂ ਦਾ ਖਿਆਲ ਰਖਦੇ ਹੋਏ ਦੂਸਰੇ ਰਾਜਾਂ ਦੇ ਕਾਨੂੰਨਾੰ ਅਨੁਸਾਰ ਗਊ ਸੁਰਖਿਆ ਕਾਨੂੰਨ ਵਿੱਚ ਸੋਧ ਦਾ ਵੀ ਵਾਅਦਾ ਕੀਤਾ।