ਪੰਜਾਬ ਸਮੇਤ ਹਰਿਆਣਾ ਮਹਾਰਾਸ਼ਟਰ ‘ਚ ਵੋਟਿੰਗ ਸ਼ੁਰੂ

20
Advertisement

ਪੰਜਾਬ ਸਮੇਤ ਹਰਿਆਣਾ ਮਹਾਰਾਸ਼ਟਰ ਚ ਵੋਟਿੰਗ ਸ਼ੁਰੂ ਹੋ ਗਈ ਹੈ ਪੰਜਾਬ ਦੀਆਂ ਚਾਰ ਸੀਟਾਂ ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸਵੇਰੇ ਸੱਤ ਵਜੇ ਤੋਂ ਸ਼ੁਰੂ ਹੋ ਗਈ ਹੈ ਇਹ ਵੋਟਿੰਗ ਪ੍ਰਕਿਰਿਆ ਸ਼ਾਮ ਛੇ ਵਜੇ ਤੱਕ ਚੱਲੇਗੀ ਅਤੇ ਚੋਣਾਂ ਦੇ ਨਤੀਜੇ ਚੌਵੀ ਅਕਤੂਬਰ ਨੂੰ ਐਲਾਨੇ ਜਾਣਗੇ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਸੁਰੱਖਿਆ ਵਿਵਸਥਾ ਕਰੜੀ ਕੀਤੀ ਗਈ ਹੈ ਪੋਲਿੰਗ ਬੂਥ ਮੁੱਲਾਂਪੁਰ ਦਾਖਾ ਹਲਕੇ ਦੇ ਵਿੱਚ ਬਣਾਏ ਗਏ ਹਨ ਅਤੇ ਡੇਢ ਸੌ ਬੂਥ ਸੰਵੇਦਨਸ਼ੀਲ ਐਲਾਨੇ ਗਏ ਹਨ ਜਾਣਕਾਰੀ ਮੁਤਾਬਿਕ ਸਾਰੇ ਪੋਲਿੰਗ ਬੂਥਾਂ ਤੇ ਸੀ ਸੀ ਟੀ ਵੀ ਕੈਮਰਿਆਂ ਦੀ ਨਜ਼ਰ ਹੋਵੇਗੀ ਅਤੇ ਮਾਈਕ੍ਰੋ ਚੋਣ ਅਬਜ਼ਰਬਰ ਵੀ ਤੈਨਾਤ ਕਰ ਦਿੱਤੇ ਗਏ ਹਨ  1500 ਪੁਲਿਸ  ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ ਜਦਕਿ ਲਗਭਗ ਅੱਸੀ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਤੈਨਾਤ ਕੀਤੇ ਗਏ ਹਨ ਮੁੱਲਾਂਪੁਰ ਜਾਣ ਵਾਲੇ ਸਾਰੇ ਰਸਤੇ ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਪੰਜਾਬ ਚ ਮੁੱਲਾਂਪੁਰ ਦਾਖਾ ਜਲਾਲਾਬਾਦ ਫਗਵਾੜਾ ਅਤੇ ਮੁਕੇਰੀਆਂ ਤੇ ਵੋਟਿੰਗ ਹੋ ਰਹੀ ਹੈ ਇਸ ਦੇ ਨਾਲ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਤੇ ਅਤੇ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਪੈਣ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ