ਚੰਡੀਗੜ/ਜੈਤੋ, 17 ਅਕਤੂਬਰ (ਪਰਾਸ਼ਰ) – ਭਾਰਤ ਵਿਚ ਸੁਹਾਗਣਾਂ ਵਲੋਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਅੱਜ ਕਰਵਾਚੌਥ ਮੌਕੇ ਵਰਤ ਰੱਖਿਆ ਗਿਆ ਹੈ।
ਕਰਵਾਚੌਥ ਉਤੇ ਸੁਹਾਗਣਾਂ ਨੂੰ ਚੰਦਰਮਾ ਦੇ ਦੀਦਾਰ ਦੀ ਬੜੀ ਉਤਸੁਕਤਾ ਨਾਲ ਉਡੀਕ ਰਹਿੰਦੀ ਹੈ। ਇੱਕ ਪ੍ਰਸਿੱਧ ਪੰਚਾਂਗ ਅਨੁਸਾਰ ਅੱਜ ਚੰਦ ਹਰ ਜਗ੍ਹਾ ਉਤੇ ਵੱਖ-ਵੱਖ ਸਮੇਂ ਉਤੇ ਨਜਰ ਆਏਗਾ।
ਉੱਘੇ ਜੋਤਿਸ਼ੀ ਸਵ. ਪੰਡਿਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਅਨੁਸਾਰ ਪੰਜਾਬ ਵਿਚ ਵੱਖ-ਵੱਖ ਥਾਵਾਂ ਉਤੇ ਵੱਖ-ਵੱਖ ਸੰਭਾਵਿਤ ਸਮੇਂ ਅਨੁਸਾਰ ਚੰਦਰਮਾ ਦੇ ਦੀਦਾਰ ਹੋਣਗੇ, ਜਿਹਨਾਂ ਦੀ ਸੂਚੀ ਇਸ ਪ੍ਰਕਾਰ ਹੈ-
ਜਲੰਧਰ ਵਿਚ ਰਾਤ 8.21 ਮਿੰਟ ’ਤੇ
ਫਰੀਦਕੋਟ ਵਿਚ 8.91 ਮਿੰਟ ’ਤੇ
ਫਿਰੋਜ਼ਪੁਰ ਵਿਚ 8.26 ਮਿੰਟ ’ਤੇ
ਪਠਾਨਕੋਟ ਵਿਚ 8.19 ਮਿੰਟ ’ਤੇ
ਪਟਿਆਲਾ ਵਿਚ 8.20 ਮਿੰਟ ’ਤੇ
ਮੋਹਾਲੀ ਵਿਚ 8.18 ਮਿੰਟ ’ਤੇ
ਸੰਗਰੂਰ ਵਿਚ ਰਾਤ 8.22 ਮਿੰਟ ’ਤੇ
ਸ੍ਰੀ ਮੁਕਤਸਰ ਸਾਹਿਬ 8.27 ਮਿੰਟ ’ਤੇ
ਰੋਪੜ ਵਿਚ 8.19 ਮਿੰਟ ’ਤੇ
ਲੁਧਿਆਣਾ 8.21 ਮਿੰਟ ’ਤੇ
ਹੁਸ਼ਿਆਰਪੁਰ ਵਿਚ 8.19 ਮਿੰਟ ’ਤੇ
ਫਗਵਾੜਾ ਵਿਚ 8.20 ਮਿੰਟ ’ਤੇ
ਪੰਚਕੂਲਾ 8.17 ਮਿੰਟ ’ਤੇ
ਬਠਿੰਡਾ ਵਿਚ 8.26 ਮਿੰਟ ’ਤੇ
ਹਿਸਾਰ ਵਿਚ 8.24 ਮਿੰਟ ’ਤੇ
ਰੋਹਤਕ ਵਿਚ 8.21 ਮਿੰਟ ’ਤੇ
ਜੀਂਦ ਵਿਚ 8.20 ਮਿੰਟ ’ਤੇ
ਜੰਮੂ ਵਿਚ 8.21 ਮਿੰਟ ’ਤੇ
ਸ੍ਰੀਗੰਗਾਨਗਰ ਵਿਚ 8.31 ਮਿੰਟ ’ਤੇ
ਬੀਕਾਨੇਰ ਵਿਚ 8.37 ਮਿੰਟ ’ਤੇ
ਜੈਪੁਰ ਵਿਚ 8.28 ਮਿੰਟ ’ਤੇ
ਸਿਰਸਾ ਵਿਚ 8.27 ਮਿੰਟ ’ਤੇ ਉਤੇ ਚੰਦ ਦੇ ਦੀਦਾਰ ਹੋਣਗੇ।