– 46663 ਵੱਖ-ਵੱਖ ਕੰਪਨੀਆਂ ਦੇ ਮਾਰਕੇ ਵਾਲੀਆਂ ਸਵਾ ਕਰੋੜ ਦੀਆਂ ਬੈਟਰੀਆਂ ਬਰਾਮਦ
– ਚੀਨ ਤੋਂ ਜਾਕੇ ਨਕਲੀ ਮਾਲ ਲਿਆਉਂਦਾ ਸੀ ਕਸੂਰਵਾਰ
ਮਾਨਸਾ, 14 ਅਕਤੂਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਵੱਲੋਂ ਅੱਜ ਮੋਬਾਇਲ ਫੋਨਾਂ ਦੀਆਂ ਡੁਪਲੀਕੇਟ ਤਿਆਰ ਕੀਤੀਆਂ ਬੈਟਰੀਆਂ ਉਪਰ ਨਾਮੀ ਕੰਪਨੀਆਂ ਦੇ ਮਾਅਰਕੇ ਲਗਾਕੇ ਅਸਲੀ ਕਹਿ ਕੇ ਬਜ਼ਾਰ ਵਿਚ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।ਪੁਲੀਸ ਅਨੁਸਾਰ ਬਰਾਮਦ ਕੀਤੀਆਂ ਬੈਟਰੀਆਂ 46663 ਦੀ ਬਜਾਰੀ ਕੀਮਤ 1,16,65,750/-ਰੁਪਏ ਦੱਸੀ ਜਾਂਦੀ ਹੈ।ਇਸ ਮਾਮਲੇ ਸਬੰਧੀ ਪੁਲੀਸ ਨੇ ਇੱਕ ਵਿਅਕਤੀ ਵਿਨੋਦ ਕੁਮਾਰ ਉਰਫ਼ ਵਿਸ਼ੂ(31) ਪੁੱਤਰ ਦਰਸ਼ਨ ਕੁਮਾਰ ਵਾਸੀ ਮਾਨਸਾ ਨੂੰ ਕਾਬੂ ਕਰ ਲਿਆ ਗਿਆ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਪੁਲੀਸ ਨੂੰ ਮੁਖਬਰੀ ਮਿਲੀ ਕਿ ਵਿਨੋਦ ਕੁਮਾਰ ਉਰਫ ਵਿਸ਼ੂ ਪੁੱਤਰ ਦਰਸਨ ਕੁਮਾਰ ਵਾਸੀ ਰਾਮ ਸਿੰਘ ਕੁੰਦਨ ਵਾਲੀ ਗਲੀ ਵਾਰਡ ਨੰਬਰ 8 ਮਾਨਸਾ, ਰਵੀ ਕਾਂਤ ਪੁੱਤਰ ਸੁਰਿੰਦਰ ਕੁਮਾਰ ਵਾਸੀ ਕਚਿਹਰੀ ਰੋਡ ਵਾਲੀ ਗਲੀ ਨੰਬਰ 3 ਦਸਮੇਸ ਸਕੂਲ ਦੇ ਸਾਹਮਣੇ ਮਾਨਸਾ ਅਤੇ ਰਾਹੁਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਕਾਲਜ ਰੋਡ ਮਾਨਸਾ, ਜੋ ਚਾਈਨਾ-ਮੇਡ ਮਾਲ ਲਿਆਕੇ ਸੈਮਸੰਗ,ਨੋਕੀਆ,ਆਈ. ਫੋਨ ਆਦਿ ਮੋਬਾਇਲ ਕੰਪਨੀਆ ਦੇ ਰੈਪਰ ਲਗਾ ਕੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਬਜ਼ਾਰਾਂ ਵਿੱਚ ਡੁਪਲੀਕੇਟ ਤਿਆਰ ਕੀਤੀਆਂ ਮੋਬਾਇਲਾਂ ਦੀਆਂ ਬੈਟਰੀਆਂ ਅਸਲੀ ਦੱਸਕੇ ਵੇਚਦੇ ਹਨ ਅਤੇ ਲੋਕਾਂ ਨਾਲ ਧੋਖਾਧੜੀ ਕਰਕੇ ਮੋਟੀ ਕਮਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਮੁਕੱਦਮਾ ਨੰਬਰ 139 ਮਿਤੀ 14-10-2019 ਅ/ਧ 420,120-ਬੀ. ਹਿੰ:ਦੰ:, 63,65 ਕਾਪੀ ਰਾਈਟ ਐਕਟ-1957 ਥਾਣਾ ਸਿਟੀ-2 ਮਾਨਸਾ ਦਰਜ ਕੀਤਾ ਗਿਆ ਹੈ।
ਡਾ. ਭਾਰਗਵ ਨੇ ਦੱਸਿਆ ਕਿ ਉਪ ਕਪਤਾਨ ਪੁਲੀਸ (ਸ.ਡ) ਹਰਜਿੰਦਰ ਸਿੰਘ, ਮੁੱਖ ਥਾਣਾ ਅਫ਼ਸਰ ਮੋਹਨ ਲਾਲ ਅਤੇ ਸੀ.ਆਈ.ਏ ਦੇ ਇੰਚਾਰਜ ਅੰਗਰੇਜ ਸਿੰਘ ਦੀਆਂ ਪੁਲੀਸ ਪਾਰਟੀਆਂ ਵੱਲੋ ਸਾਂਝੇ ਤੌਰ ‘ਤੇ ਛਾਪਾਮਾਰੀ ਕਰਕੇ ਇੱਕ ਵਿਅਕਤੀ ਵਿਨੋਦ ਕੁਮਾਰ ਉਰਫ ਵਿਸ਼ੂ ਨੂੰ ਕਾਬੂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਉਸ ਪਾਸੋਂ ਦੁਕਾਨ ਵਿਚੋਂ ਵੱਖ-ਵੱਖ ਨਾਮੀ ਕੰਪਨੀਆਂ (ਸੈਮਸੰਗ,ਨੋਕੀਆ,ਐਪਲ,ਐਮ.ਆਈ.,ਕਾ
ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਵਿਨੋਦ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਡੁਪਲੀਕੇਟ ਬੈਟਰੀਆਂ/ਤਿਆਰ ਕਰਨ ਵਾਲਾ ਮਟੀਰੀਅਲ ਚੀਨ ਦੇਸ਼ ਦੀ ਕਾਰਗੋ ਐਮ.ਐਚ.ਟੀ.ਸੀ. ਕੰਪਨੀ ਤੋ ਸ਼ਿੱਪ ਰਾਹੀ ਅਤੇ ਦਿੱਲੀ ਦੀ ਗੁਫਾਰ ਮਾਰਕੀਟ ਤੋਂ ਮੰਗਵਾਉਂਦੇ ਹਨ ਅਤੇ ਖੁਦ ਵੀ ਜਾਕੇ ਲਿਆਉਦੇ ਹਨ। ਇਸ ਕੰਮ ਨੂੰ ਹੋਰ ਅੱਗੇ ਵਧਾਉਣ ਲਈ ਵਿਨੋਦ ਕੁਮਾਰ ਉਰਫ ਵਿਸ਼ੂ ਆਪ ਖੁਦ ਵੀ ਕਈ ਵਾਰ ਚੀਨ ਦੇਸ਼ ਜਾਕੇ ਆਇਆ ਹੈ। ਉਨ੍ਹਾਂ ਦੱਸਿਆ ਕਿ ਉਹ ਤਿਆਰ ਕੀਤੀਆਂ ਇਨ੍ਹਾਂ ਡੁਪਲੀਕੇਟ ਬੈਟਰੀਆਂ ਨੂੰ ਅਸਲੀ ਦੱਸਕੇ ਪੰਜਾਬ ਦੇ ਵੱਖ ਵੱਖ ਸ਼ਹਿਰਾ ਮਾਨਸਾ, ਮੋੜ ਮੰਡੀ, ਤਲਵੰਡੀ ਸਾਬੋ, ਗੋਨਿਆਣਾ ਮੰਡੀ, ਜੈਤੋ, ਬਠਿੰਡਾ ਤੋ ਇਲਾਵਾ ਦਿੱਲੀ ਅਤੇ ਰਾਜਸਥਾਨ ਪ੍ਰਾਂਤ ਦੇ ਸ੍ਰੀ ਗੰਗਾਨਗਰ ਆਦਿ ਮਾਰਕੀਟਾਂ ਵਿੱਚ ਸਪਲਾਈ ਕਰਦਾ ਸੀ।
ਫੋਟੋ ਕੈਪਸ਼ਨ: ਮਾਨਸਾ ਪੁਲੀਸ ਵੱਲੋਂ ਨਕਲੀ ਮੋਬਾਇਲ ਬੈਟਰੀਆਂ ਸਮੇਤ ਕਾਬੂ ਕੀਤਾ ਨੌਜ਼ਵਾਨ।