ਨਵੀਂ ਦਿੱਲੀ, 14 ਅਕਤੂਬਰ – ਦੇਸ਼ ਵਿਚ ਇੰਟਰਨੈੱਟ ਕੁਨੈਕਸ਼ਨਾਂ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਪਿਛਲੇ 5 ਸਾਲਾਂ ਦੌਰਾਨ ਇੰਟਰਨੈੱਟ ਕੁਨੈਕਸ਼ਨਾਂ ਵਿਚ 2.5 ਗੁਣਾਂ ਵਾਧਾ ਹੋਇਆ ਹੈ। ਮਾਰਚ 2014 ਵਿਚ ਭਾਰਤ ਵਿਚ ਇੰਟਰਨੈੱਟ ਕੁਨੈਕਸ਼ਨ 25.15 ਕਰੋੜ ਸਨ, ਜਦਕਿ ਜੂਨ 2019 ਵਿਚ ਇਹ ਗਿਣਤੀ ਵਧ ਕੇ 63.67 ਕਰੋੜ ਹੋ ਗਈ ਹੈ।
ਸਰਕਾਰ ਨੇ ਕਿਹਾ ਹੈ ਕਿ 1.25 ਲੱਖ ਤੋਂ ਵੱਧ ਗ੍ਰਾਮ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਨੈਟਵਰਕ ਨਾਲ ਜੋੜਨ ਦਾ ਕੰਮ ਪੂਰਾ ਹੋ ਚੁੱਕਾ ਹੈ।