ਚੰਡੀਗੜ੍ਹ, 11 ਅਕਤੂਬਰ – ਚੰਡੀਗੜ੍ਹ ਵਿਖੇ ਸਥਿਤ ਸਿਵਲ ਸਕੱਤਰੇਤ ਤੋਂ ਛਾਲ ਮਾਰ ਕੇ ਅੱਜ ਇੱਕ ਕਰਮਚਾਰੀ ਨੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ, ਜੋ ਕਿ ਐੱਫ.ਸੀ.ਆਰ ਨਾਲ ਸਬੰਧਤ ਦਫਤਰ ਵਿਚ ਕੰਮ ਕਰਦਾ ਸੀ, ਨੇ 6ਵੀਂ ਮੰਜਿਲ ਤੋਂ ਛਾਲ ਮਾਰ ਦਿੱਤੀ।
ਪਰਮਜੀਤ ਸਿੰਘ ਨੂੰ ਗੰਭੀਰ ਰੂਪ ਵਿਚ ਚੰਡੀਗੜ੍ਹ ਦੇ ਸੈਕਟਰ 16 ਸਥਿਤ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ।