ਪਟਿਆਲਾ ਪੁਲਿਸ ਵੱਲੋ ਬੱਚਿਆਂ ਦੀ ਸਮਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 5 ਔਰਤਾਂ ਸਮੇਤ 7 ਗ੍ਰਿਫ਼ਤਾਰ

130
Advertisement
ਪਟਿਆਲਾ, 9 ਅਕਤੂਬਰ: ਸ੍ਰੀ ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲਾ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇ ਕਾਮਯਾਬੀ ਮਿਲੀ ਜਦੋ ਥਾਣਾ ਸਿਵਲ ਲਾਇਨ ਦੀ ਪੁਲਿਸ ਪਾਰਟੀ ਵੱਲੋ ਮਿਤੀ 02.10.2019 ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਤੋ ਗਾਇਬ ਹੋਏ ਕਰੀਬ ਡੇਢ ਮਹੀਨੇ ਦੇ ਬੱਚੇ ਨੂੰ ਬਰਾਮਦ ਕਰਕੇ ਦੋ ਵਿਅਕਤੀਆਂ ਅਤੇ ਪੰਜ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ 04.10.2019 ਨੂੰ ਰਾਕੇਸ ਪੁੱਤਰ ਸਕਾਈ ਰਾਮ ਵਾਸੀ ਸਿਘਪੁਰ ਤਹਿਸੀਲ ਕੇਸਰਗੰਜ ਜ਼ਿਲ੍ਹਾ ਬਹਿਰਾਈਚ (ਲਖਨਊ) ਹਾਲ ਆਬਾਦ ਪਿੰਡ ਮੀਰਾਪੁਰ ਥਾਣਾ ਜੁਲਕਾ ਨੇ ਬਿਆਨ ਲਿਖਾਇਆ ਕਿ ਉਸ ਦੀ ਪਤਨੀ ਦੇ ਇੱਕ ਲੜਕਾ ਪ੍ਰਿੰਸ ਕਰੀਬ ਡੇਢ ਮਹੀਨੇ ਪਹਿਲਾ ਪੈਦਾ ਹੋਇਆ ਸੀ ਜੋ ਕਿ ਕਾਫੀ ਕਮਜ਼ੋਰ ਸੀ ਅਤੇ ਜਿਸ ਨੂੰ ਦਵਾਈ ਦਿਲਾਉਣ ਲਈ ਉਸ ਦਾ ਪਿਤਾ ਸਕਾਈ ਰਾਮ ਸਮੇਤ ਉਸ ਦੀ ਮਾਤਾ ਸੱਸ ਕ੍ਰਿਸਨਾ ਦੇਵੀ ਮਿਤੀ 02-10-2019 ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲੈ ਕੇ ਗਏ ਸੀ। ਜਿਨ੍ਹਾਂ ਨੇ ਵਾਪਸ ਆ ਕੇ ਦੱਸਿਆ ਕਿ ਉਸ ਦੇ ਲੜਕੇ ਨੂੰ ਕੋਈ ਨਾਮਾਲੂਮ ਔੌਰਤ ਧੋਖੇ ਨਾਲ ਲੈ ਗਈ ਹੈ। ਜੋ ਰਾਕੇਸ ਕੁਮਾਰ ਉਕਤ ਦੇ ਬਿਆਨਾਂ ਪਰ ਉਸ ਦੇ ਪਿਤਾ ਸਕਾਈ ਰਾਮ, ਮਾਤਾ ਕ੍ਰਿਸਨਾ, ਮਮਤਾ ਵਾਸੀ ਬਰਨਾਲਾ ਅਤੇ ਕਮਲੇਸ ਕੋੋਰ ਵਾਸੀ ਮਾਨਸਾ ਦੇ ਖਿਲਾਫ ਮੁਕੱਦਮਾ ਨੰਬਰ 263 ਮਿਤੀ 04-10-2019 ਅ/ਧ 370,120-ਬੀ ਹਿੰ:ਦੰ: ਥਾਣਾ ਸਿਵਲ ਲਾਇਨ ਦਰਜ ਰਜਿਸਟਰ ਕੀਤਾ ਗਿਆ।
ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਉਕਤ ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀ ਵਰੁਣ ਸ਼ਰਮਾ, ਕਪਤਾਨ ਪੁਲਿਸ ਸਿਟੀ ਪਟਿਆਲਾ ਦੀ ਅਗਵਾਈ ਹੇਠ ਸ੍ਰੀ ਯੋਗਸ ਸਰਮਾ, ਉਪ ਕਪਤਾਨ ਪੁਲਿਸ ਸਿਟੀ-1, ਪਟਿਆਲਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਵਲ ਲਾਈਨ ਦੀ ਟੀਮ ਗਠਿਤ ਕੀਤੀ ਗਈ। ਜੋ ਮੁਕੱਦਮਾ ਦੀ ਤਫਤੀਸ ਦੋਰਾਨ ਅਗਵਾ ਹੋੋਏ ਲੜਕੇ ਦੇ ਦਾਦਾ ਸਕਾਈ ਰਾਮ, ਦਾਦੀ ਕ੍ਰਿਸਨਾ, ਸਰੋੋਜ ਬਾਲਾ ਬਾਰ ਅਟੈਂਡਟ ਰਾਜਿੰਦਰਾ ਹਸਪਤਾਲ ਪਟਿਆਲਾ, ਮਮਤਾ ਪਤਨੀ ਨਰੇਸ ਕੁਮਾਰ ਗਰਗ ਵਾਸੀ ਬਰਨਾਲਾ, ਕਮਲੇਸ ਪਤਨੀ ਸਤਪਾਲ ਵਾਸੀ ਮਾਨਸਾ, ਸੀਮਾ ਵਾਸੀ ਸਹਾਰਨਪੁਰ ਅਤੇ ਪੰਕਜ ਗੋਇਲ ਪੁੱਤਰ ਸੁਸੀਲ ਕੁਮਾਰ ਵਾਸੀ ਜੇ.ਪੀ ਕਲੋੋਨੀ, ਸੰਗਰੂਰ ਕੁੱਲ 07 ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੁਦੱਈ ਦੇ ਪਿਤਾ ਸਕਾਈ ਰਾਮ ਦੀ ਮੁਲਾਕਾਤ ਸਰੋੋਜ ਬਾਲਾ ਨਾਲ ਹੋੋਈ, ਜੋ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਬਤੋੋਰ ਬਾਰ ਅਟੈਂਡਟ ਕੰਮ ਕਰਦੀ ਸੀ। ਜਿੱਥੇ ਸਰੋੋਜ ਬਾਲਾ ਨੇ ਸਕਾਈ ਰਾਮ ਨੂੰ ਉਸ ਦੇ ਪੋੋਤੇ ਨੂੰ ਵੇਚਣ ਬਾਰੇ ਗੱਲ ਕੀਤੀ, ਜਿਸ ਤੇ ਸਕਾਈ ਰਾਮ ਵੱਲੋ ਆਪਣੀ ਸਹਿਮਤੀ ਦੇਣ ਤੇ ਸਰੋੋਜ ਬਾਲਾ ਨੇ ਆਪਣੀ ਜਾਣਕਾਰ ਮਮਤਾ ਵਾਸੀ ਬਰਨਾਲਾ ਨੂੰ, ਮਮਤਾ ਨੇ ਅੱਗੇ ਆਪਣੀ ਸਹੇਲੀ ਕਮਲੇਸ ਕੋੋਰ ਵਾਸੀ ਮਾਨਸਾ ਨੂੰ, ਕਮਲੇਸ ਨੇ ਅੱਗੇ ਆਪਣੀ ਦੂਰ ਦੀ ਰਿਸਤੇਦਾਰ ਊਸਾ ਵਾਸੀ ਅਮ੍ਰਿਤਸਰ ਨੂੰ ਗਾਹਕ/ਖਰੀਦਾਰ ਲੱਭਣ ਲਈ ਕਿਹਾ, ਜੋ ਊਸਾ ਨੇ ਆਪਣੀ ਸਹੇਲੀ ਸੀਮਾ ਪਤਨੀ ਰਾਜ ਕੁਮਾਰ ਵਾਸੀ ਸਹਾਰਨਪੁਰ ਨੂੰ ਜਿੰਨ੍ਹਾਂ ਪਰ ਪਹਿਲਾਂ ਵੀ ਮੁਕੱਦਮਾ ਨੰਬਰ 04 ਮਿਤੀ 03-01-2014 ਜੁਰਮ 363-ਏ,369,370,34 ਹਿੰ:ਦੰ: ਥਾਣਾ ਸਿਵਲ ਲਾਇਨ ਦਰਜ ਰਜਿਸਟਰ ਹੈ। ਸੀਮਾ ਨੇ ਅੱਗੇ ਆਪਣੀ ਸਹੇਲੀ ਬੀਬਾ ਵਾਸੀ ਦੇਹਰਾਦੂਨ ਪਾਸੋ ਬੱਚੇ ਦੇ ਗਾਹਕ/ਖਰੀਦਦਾਰ ਬਾਰੇ ਪੁੱਛਿਆ ਤਾਂ ਬੀਬਾ ਨੇ ਆਪਣੇ ਜਾਣਕਾਰ ਪੰਕਜ ਗੋਇਲ ਪੁੱਤਰ ਸੁਸੀਲ ਕੁਮਾਰ ਵਾਸੀ ਜੇ.ਪੀ ਕਲੋੋਨੀ, ਸੰਗਰੂਰ ਨੂੰ ਬੱਚੇ ਦੀ ਲੋੋੜ ਹੋਣ ਬਾਰੇ ਸੀਮਾ ਉਕਤ ਨੂੰ ਦੱਸਿਆ।
ਜੋੋ ਉਕਤਾਨ ਸਭ ਵਲੋ ਆਪਸ ਵਿੱਚ ਹਮ ਮਸਵਾਰੀ ਹੋੋ ਕੇ ਬੱਚਾ ਵੇਚਣ ਬਾਰੇ ਸਾਜਿਸ ਰਚੀ ਗਈ ਅਤੇ ਬੱਚੇ ਨੂੰ ਵੇਚਣ ਬਦਲੇ ਪੰਕਜ ਗੋਇਲ ਪਾਸੋ 04 ਲੱਖ ਰੁਪਏ ਲੈ ਕੇ, ਉਸ ਨੂੰ ਕਰੀਬ ਡੇਢ ਮਹੀਨੇ ਦੇ ਲੜਕੇ ਪ੍ਰਿੰਸ ਉਕਤ ਨੂੰ ਵੇਚ ਦਿੱਤਾ ਗਿਆ। ਦੋਸੀਆ ਪਾਸੋ 1,94,000 ਰੁਪੈ ਬ੍ਰਾਮਦ ਕਰਾਏ ਜਾ ਚੁੱਕੇ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋ ਪੁੱਛਗਿੱਛ ਜਾਰੀ ਹੈ। ਜਿੰਨ੍ਹਾਂ ਪਾਸੋ ਹੋੋਰ ਵੀ ਇੰਕਸਾਫ ਹੋਣ ਦੀ ਸੰਭਾਵਨਾ ਹੈ।