ਗੁਰਦੁਆਰਾ ਬੰਗਲਾ ਸਾਹਿਬ ਵਿੱਚ ਹਰ ਤਰਾਂ ਦੀ ਪਲਾਸਟਿਕ ਸਮੱਗਰੀ ‘ਤੇ ਲੱਗੀ ਪਾਬੰਦੀ

86
Advertisement

ਨਵੀਂ ਦਿੱਲੀ, 8 ਅਕਤੂਬਰ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਰ ਤਰ੍ਹਾਂ ਦੇ ਪਲਾਸਟਿਕ ਸਮੱਗਰੀ ਤੇ ਪਾਬੰਦੀ ਲਗਾਉਣ ਅਤੇ ਹੈਰੀਟੇਡ ਕੰਪਲੈਕਸ ਵਿਚ ਵੱਖ ਵੱਖ ਵਾਤਾਵਰਣ ਉਪਯੋਗੀ ਕਦਮਾਂ ਨਾਲ ਗੁਰਦੁਆਰਾ ਕੰਪਲੈਕਸ ਨੂੰ ਰਾਜਧਾਨੀ ਦਿੱਲੀ ਵਿਚ ਸਭ ਤੋਂ ਵੱਧ ਗਰੀਨ ਕੰਪਲੈਕਸ ਅਤੇ ਸਭ ਤੋਂ ਸਿਹਤ ਵਰਧਕ ਸਥਾਨ ਦੇ ਰੂਪ ਵਿਚ ਵਿਕਸਿਤ ਬਣਾਉਣ ਦਾ ਫੈਸਲਾ ਲਿਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਰਾਜਧਾਨੀ ਦਿੱਲੀ ਦੇ ਕੇਂਦਰ ਕਨਾਟ ਪਲੇਸ ਵਿਚ ਸਥਿਤ ਪ੍ਰਸਿੱਧ ਸਿੱਖ ਗੁਰਦੁਆਰਾ ਕੰਪਲੈਕਸ ਵਿਚ ਡਿਸਪੋਜ਼ੇਬਲ  ਪਲੇਟਾਂ, ਗਲਾਸ, ਚਮਚੇ, ਥਰਮਾਕੋਲ, ਕੱਪ ਪਲੇਟਾਂ ਆਦਿ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਮਾਨ ਉਤੇ 2 ਅਕਤੂਬਰ ਤੋਂ ਪਾਬੰਦੀ ਲਾ ਦਿੱਤੀ ਗਈ ਹੈ।