ਚੰਡੀਗੜ੍ਹ, 7 ਅਕਤੂਬਰ – ਪੰਜਾਬ ਸਰਕਾਰ ਵਲੋਂ 2 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੀਸੀਐੱਸ ਜਸਪ੍ਰੀਤ ਸਿੰਘ ਨੂੰ ਅਸਿਸਟੈਂਟ ਕਮਿਸ਼ਨਰ (ਜਨਰਲ) ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਚਰਨਜੀਤ ਸਿੰਘ ਪੀਸੀਐੱਸ ਦੀ ਥਾਂ ਲਾਇਆ ਗਿਆ ਹੈ।
ਇਸ ਤੋਂ ਇਲਾਵਾ ਸ੍ਰੀ ਚਰਨਜੀਤ ਸਿੰਘ ਪੀਸੀਐੱਸ ਨੂੰ ਅਸਿਸਟੈਂਟ ਕਮਿਸ਼ਨਰ (ਜਨਰਲ) ਸੰਗਰੂਰ ਲਾਇਆ ਗਿਆ ਹੈ।