ਤੁਸੀਂ ਮੇਰੀ ਜ਼ਿੰਦਗੀ ‘ਚ ਆ ਕੇ ਮੈਨੂੰ ਮੁਕੰਮਲ ਕੀਤਾ – ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ : ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਸਾਂਸਦ ਮਹਾਰਾਣੀ ਪ੍ਰਨੀਤ ਕੌਰ ਦਾ 75ਵਾਂ ਜਨਮ ਦਿਨ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੂੰ ਸੋਸ਼ਲ ਮੀਡੀਆ ਰਾਹੀਂ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਵੀ ਪਰਨੀਤ ਕੌਰ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਵਧਾਈ ਦਿੱਤੀ ਤੇ ਅੱਗੇ ਤੰਦਰੁਸਤ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ।
ਕੈਪਟਨ ਨੇ ਲਿਖਿਆ, “ਅੱਜ ਮੈਂ ਆਪਣੀ ਹਮਸਫ਼ਰ ਪਰਨੀਤ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਤੇ ਬਸ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਮੇਰੀ ਜ਼ਿੰਦਗੀ ‘ਚ ਆ ਕੇ ਮੈਨੂੰ ਮੁਕੰਮਲ ਕੀਤਾ ਹੈ। ਨਾ ਸਿਰਫ਼ ਘਰ ਦੇ ਮਾਮਲਿਆਂ ਸਗੋਂ ਸਿਆਸਤੀ ਤੇ ਹੋਰ ਜ਼ਰੂਰੀ ਮਾਮਲਿਆਂ ‘ਚ ਵੀ ਤੁਸੀਂ ਹਮੇਸ਼ਾ ਮੇਰੇ ਨਾਲ ਖੜੇ ਰਹੇ ਹੋ।””ਤੁਸੀਂ ਇੱਕ ਮਜ਼ਬੂਤ ਮਹਿਲਾ ਹੋ ਜਿਨ੍ਹਾਂ ਨੇ ਆਪਣਾ ਹਰ ਰਿਸ਼ਤਾ ਬਾਖੂਬੀ ਨਿਭਾਇਆ। ਤੁਹਾਡੇ ਇਸ ਜਨਮ ਦਿਨ ‘ਤੇ ਇਹੀ ਅਰਦਾਸ ਹੈ ਕਿ ਤੁਸੀਂ ਇਸੇ ਤਰ੍ਹਾਂ ਅੱਗੇ ਵੱਧਦੇ ਰਹੋ ਤੇ ਹੋਰਨਾਂ ਲਈ ਪ੍ਰੇਰਣਾ ਸ੍ਰੋਤ ਬਣਦੇ ਰਹੋ।”ਜ਼ਿਕਰਯੋਗ ਹੈ ਕਿ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦਾ ਜਨਮ 3 ਅਕਤੂਬਰ, 1944 ਨੂੰ ਸ਼ਿਮਲਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਗਿਆਨ ਸਿੰਘ ਆਈ.ਸੀ.ਐੱਸ.ਅਫ਼ਸਰ ਸਨ। ਪ੍ਰਨੀਤ ਕੌਰ ਨੇ ਸੇਂਟ ਬੇਡੇਜ਼ ਕਾਲਜ, ਸ਼ਿਮਲਾ ਤੋਂ ਪੜ੍ਹਾਈ ਕੀਤੀ ਅਤੇ ਉਨ੍ਹਾਂ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਕਾਨਵੈਂਟ ਆਫ਼ ਜੀਸਸ ਐਂਡ ਮੈਰੀ, ਸ਼ਿਮਲਾ ਤੋਂ ਹੀ ਕੀਤੀ। ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦਾ ਵਿਆਹ 31 ਅਕਤੂਬਰ 1964 ਵਿੱਚ ਹੋਇਆ ਸੀ ਤੇ ਉਸ ਸਮੇਂ ਕੈਪਟਨ ਭਾਰਤੀ ਫ਼ੌਜ ਵਿੱਚ ਸੇਵਾ ਨਿਭਾ ਰਹੇ ਸੀ।
ਵਿਸ਼ਵ ਵਾਰਤਾ ਦੀ ਟੀਮ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ