ਮਾਨਸਾ ਵਿੱਚ ਇੰਡੋ ਫਾਰਮ ਟਰੈਕਟਰ ਤੇ ਕਰੇਨਾਂ ਦੀ ਏਜੰਸੀ ਦਾ ਉਦਘਾਟਨ
ਮਾਨਸਾ, 29 ਸਤੰਬਰ
ਮਾਨਸਾ ਵਿੱਚ ਅੱਜ ਇੰਡੋ ਫਾਰਮ ਕੰਪਨੀ ਦੇ ਟਰੈਕਟਰ ਤੇ ਕਰੇਨਾਂ ਦੀ ਏਜੰਸੀ ਦਾ ਉਦਘਾਟਨ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਲੋਕਾਂ ਦੀ ਵੱਡੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਇਲਾਕੇ ਇਸ ਤੋਂ ਪਹਿਲਾਂ ਇਸ ਕੰਪਨੀ ਦੇ ਟਰੈਕਟਰ ਅਤੇ ਕਰੇਨਾਂ ਦੀ ਕੋਈ ਵੀ ਏਜੰਸੀ ਨਹੀਂ ਸੀ ਅਤੇ ਲੋਕਾਂ ਨੂੰ ਇਸ ਕੰਪਨੀ ਦੀਆਂ ਕਰੇਨਾਂ ਲੈਣ ਲਈ ਬਾਹਰਲੇ ਰਾਜਾਂ ਵਿੱਚ ਜਾਣਾ ਪੈਂਦਾ ਸੀ। ਹੁਣ ਕੰਪਨੀ ਵੱਲੋਂ ਇਸ ਸ਼ਹਿਰ ਵਿੱਚ ਰਾਜ ਪੱਧਰੀ ਡੀਲਰਸ਼ਿਪ ਦੇਣ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਉਪਲਬੱਧ ਹੋਣ ਲੱਗ ਪੈਣਗੀਆਂ।
ਕੰਪਨੀ ਦੇ ਐਮ.ਡੀ ਅੰਸ਼ੂਲ ਕਢਵਾਲੀਆ ਨੇ ਦੱਸਿਆ ਕਿ ਕੰਪਨੀ ਵੱਲੋਂ 22 ਹਾਰਸ ਪਾਵਰ ਤੋਂ 110 ਹਾਰਸ ਪਾਵਰ ਤੱਕ ਦੇ 16 ਵੱਖ-ਵੱਖ ਵੰਨਗੀਆਂ ਦੇ ਟਰੈਕਟਰ ਤਿਆਰ ਕੀਤੇ ਜਾਂਦੇ ਹਨ, ਜੋ ਛੋਟੇ, ਦਰਮਿਆਨੇ ਅਤੇ ਵੱਡੇ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਝੋਨਾ,ਕਣਕ ਅਤੇ ਹੋਰ ਫ਼ਸਲਾਂ ਦੀ ਕਟਾਈ ਲਈ ਹਾਰਵੈਸਟਰ ਕੰਬਾਇਨਾਂ ਵੀ ਬਣਾਈਆਂ ਜਾਂਦੀਆਂ ਹਨ, ਜੋ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵੱਡੀ ਪੱਧਰ ’ਤੇ ਕਿਸਾਨਾਂ ਦੀਆਂ ਸੇਵਾ ਨਿਭਾ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੰਪਨੀ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ 20 ਤੋਂ ਜ਼ਿਆਦਾ ਮਾਡਲ ਵਾਲੀਆਂ ਕਰੇਨਾਂ ਨੂੰ ਤਿਆਰ ਕੀਤਾ ਗਿਆ ਹੈ, ਜੋ ਦੇਸ਼ ਦੇ ਸਾਰੇ ਸੂਬਿਆਂ ਸਮੇਤ ਪੂਰੀ ਦੁਨੀਆਂ ਵਿੱਚ ਵਿਕਣ ਲਈ ਲਗਾਤਾਰ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਮਾਨਸਾ ਵਿੱਚ ਨਵੀਂ ਡੀਲਰਸ਼ਿਪ ਦੇਕੇ ਪੰਜਾਬ ਦੇ ਨਾਲ-ਨਾਲ ਹਰਿਆਣਾ ਸਮੇਤ ਰਾਜਸਥਾਨ ਦੇ ਕਿਸਾਨਾਂ ਨੂੰ ਵੀ ਲਾਭ ਪਹੁੰਚਾਉਣ ਦਾ ਵੱਡਾ ਉਪਰਾਲਾ ਕੀਤਾ ਹੈ।
ਗੁਰੂ ਕਿਰਪਾ ਟਰੈਕਟਰਜ਼ ਮਾਨਸਾ ਦੇ ਨਾਮ ਉਪਰ ਖੁੱਲ੍ਹੀ ਇਸ ਨਵੀਂ ਏਜੰਸੀ ਦੇ ਪ੍ਰਬੰਧਕਾਂ ਪ੍ਰੇਮ ਅਰੋੜਾ, ਲਲਿਤ ਸ਼ਰਮਾਂ,ਡਾ.ਰਾਕੇਸ਼ ਮਹਿਤਾ ਨੇ ਦੱਸਿਆ ਉਹ ਇਲਾਕੇ ਦੇ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਣ ਲਈ ਹਰ ਸਮੇਂ ਹਾਜ਼ਰ ਰਹਿਣਗੇ ਅਤੇ ਖੇਤਾਂ ਵਿੱਚ ਜਾਕੇ ਟਰੈਕਟਰ ਦੀ ਹਰ ਤਰ੍ਹਾਂ ਦੀ ਸਾਂਭ-ਸੰਭਾਲ ਦਾ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ।
ਇਸ ਮੌਕੇ ਇੰਡੋ ਫਾਰਮ ਕੰਪਨੀ ਦੇ ਜਨਰਲ ਮੈਨੇਜਰ ਭੁਪਿੰਦਰ ਸ਼ਰਮਾਂ ਨੇ ਦੱਸਿਆ ਕਿ ਅੱਜ ਕੰਪਨੀ ਵੱਲੋਂ 15 ਤੋਂ ਵੱਧ ਕਿਸਾਨਾਂ ਅਤੇ ਭੱਠਾ ਮਾਲਕਾਂ ਨੂੰ ਨਵੇਂ ਟਰੈਕਟਰਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...