ਤਿਉਹਾਰਾਂ ਦੇ ਦਿਨਾਂ ਦੌਰਾਨ ਪੁਲੀਸ ਵੱਲੋਂ ਦੂਜੀ ਡੇਅਰੀ ਫੜ੍ਹੀ
ਮਾਨਸਾ, 28 ਸਤੰਬਰ (ਵਿਸ਼ਵ ਵਾਰਤਾ)- ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਮਾਨਸਾ ਪੁਲੀਸ ਵੱਲੋਂ ਵਰਤੀ ਜਾ ਰਹੀ ਚੁਸਤੀ ਤਹਿਤ ਸਿੰਥੈਟਿਕ ਦੁੱੱਧ,ਖਾਣ ਵਾਲਾ ਘਿਓ ਆਦਿ ਸਮਾਨ ਤਿਆਰ ਕਰਕੇ ਵੇਚਣ ਵਾਲੀ ਇੱਕ ਡੇਅਰੀ ਦਾ ਪਰਦਾਫਾਸ ਕੀਤਾ ਹੈ। ਪੁਲੀਸ ਨੇ ਡੇਅਰੀ ਵਿੱਚੋੋਂ 65 ਲੀਟਰ ਰਿਫਾਈਡ ਟਾਈਪ ਕੈਮੀਕਲ,25 ਕਿਲੋੋਗ੍ਰਾਮ ਦੇਸੀ ਘਿਓ, 25 ਲੀਟਰ ਦੁੱਧ,ਸਿਲੰਡਰ, ਭੱਠੀ,ਇੱਕ ਕੀਪ,ਕੱਪ,ਪਤੀਲਾ, ਕੈਨੀ,4 ਢੋੋਲ ਆਦਿ ਹੋੋਰ ਸਮਾਨ ਬਰਾਮਦ ਕਰ ਲਿਆ ਗਿਆ ਹੈ।ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ ’ਤੇ ਫੜੇ ਖਾਣ-ਪੀਣ ਵਾਲੇ ਸਮਾਨ ਦੇ ਸੈਂਪਲ ਭਰਕੇ ਲੈਬਾਰਟਰੀ ਨੂੰ ਭੇਜ਼ ਦਿੱਤੇ ਗਏ ਹਨ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਨੇੜੇ ਆ ਰਹੇ ਤਿਉਹਾਰਾਂ ਦੇ ਮੱਦੇਨਜ਼ਰ ਮਾਨਸਾ ਪੁਲੀਸ ਵੱਲੋੋਂ ਦੁੱਧ,ਖਾਣ ਵਾਲਾ ਘਿਓ,ਮਠਿਆਈਆਂ ਆਦਿ ਸਮਾਨ ਗੈਰ-ਮਿਆਰੀ/ਨਕਲੀ(ਸਿੰਥੈਟਿਕ) ਤਿਆਰ ਕਰਕੇ ਮਾਰਕੀਟ ਵਿੱਚ ਮਹਿੰਗੇ ਭਾਅ ਵੇਚਕੇ ਲੋੋਕਾਂ ਦੀ ਸਿਹਤ ਦਾ ਖਿਲਵਾੜ ਕਰਨ ਵਾਲੇ ਸਮਾਜ ਵਿਰੋੋਧੀ ਅਨਸਰਾਂ ’ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਸੀ।ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਸਿਟੀ ਬੁਢਲਾਡਾ ਦੇ ਏਰੀਆ ਗੁਰੂ ਨਾਨਕ ਕਾਲਜ ਦੇ ਨੇੜੇ ਇੱਕ ਦੁਕਾਨ ਵਿੱਚ ਦੁੱਧ-ਡੇਅਰੀ ਦਾ ਧੰਦਾ ਚਲਾ ਕੇ ਸਿੰਥੈਟਿਕ ਦੁੱਧ,ਘਿਓ ਆਦਿ ਤਿਆਰ ਕਰਕੇ ਮਾਰਕੀਟ ਵਿੱਚ ਵੇਚਣ ਵਾਲੇ ਸਮਾਜ ਵਿਰੋੋਧੀ ਅਨਸਰਾ ਬਾਬੂ ਰਾਮ,ਸੁਰੇਸ਼ ਕੁਮਾਰ, ਮੁਨੀਸ਼ ਕੁਮਾਰ ਵਾਸੀਆਨ ਬੁਢਲਾਡਾ ਅਤੇ ਮਾਲਕ/ਕਰਮਚਾਰੀ ਬੀ.ਐਮ.ਸੀ. ਡੇਅਰੀ ਮੌੌੜ (ਜਿਲਾ ਬਠਿੰਡਾ) ਵਿਰੁੱਧ ਮੁਕੱਦਮਾ ਨੰਬਰ 173 ਮਿਤੀ 27-09-2019 ਅ/ਧ 420,272,273,120-ਬੀ. ਹਿੰ:ਦੰ: ਅਤੇ 59 ਫੂਡ ਸੇਫਟੀ ਅਤੇ ਸਟੈਡਰਡ ਐਕਟ-2006 ਤਹਿਤ ਦਰਜ਼ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈਕੇ ਮੌੌਕਾ ’ਤੇ ਰੇਡ ਕਰਕੇ ਇੱਕ ਕਸੂਰਵਾਰ ਮੁਨੀਸ਼ ਕੁਮਾਰ ਉਕਤ ਨੂੰ ਕਾਬੂ ਕਰਕੇ ਸਿੰਥੈਟਿਕ ਦੁੱਧ/ਖਾਣ ਵਾਲਾ ਘਿਓ ਅਤੇ ਤਿਆਰ ਕਰਨ ਲਈ ਵਰਤਿਆ ਜਾਂਦਾ ਮਟੀਰੀਅਲ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲੀਸ ਨੇ ਦੱਸਿਆ ਗਿਆ ਉਕਤ ਕਸੂਰਵਾਰਾਂ ਨੇ ਬੁਢਲਾਡਾ ਵਿਖੇ ਦੁੱਧ-ਡੇਅਰੀ ਖੋੋਲੀ ਹੋੋਈ ਸੀ,ਜੋੋ ਮਾਰਕੀਟ (ਪਿੰਡਾਂ ਆਦਿ) ਵਿਚੋੋ ਸਸਤੇ ਭਾਅ ਦੁੱਧ ਖਰੀਦ ਕਰਕੇ ਘੱਟ ਫੈਟ ਤੋੋ ਵੱਧ ਫੈਟ ਬਨਾਉਣ ਲਈ ਉਸ ਵਿੱਚ ਕੈਮੀਕਲ (6.6.) ਪਾਕੇ ਵੱਡੀ ਮਾਤਰਾ ਵਿੱਚ ਸਿੰਥੈਟਕ ਦੁੱਧ ਤਿਆਰ ਕਰਦੇ ਸਨ। ਉਨ੍ਹਾਂ ਦੱਸਿਆ ਕਿ ਤਿਆਰ ਕੀਤੇ ਸਿੰਥੈਟਿਕ ਦੁੱਧ ਨੂੰ ਬੀ.ਐਮ.ਸੀ. ਡੇਅਰੀ ਮੌੌੜ (ਜਿਲਾ ਬਠਿੰਡਾ) ਰਾਹੀ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਨੂੰ ਵੇਚਕੇ ਮੋੋਟੀ ਕਮਾਈ ਕਰਦੇ ਹਨ ਅਤੇ ਲੋੋਕਾਂ ਦੀ ਸਿਹਤ ਲਈ ਘਾਤਕ ਤੇ ਜਾਨਲੇਵਾ ਸਮਾਨ ਤਿਆਰ ਕਰਕੇ ਉਨ੍ਹਾਂ ਦੀ ਸਿਹਤ ਦਾ ਖਿਲਵਾੜ ਕਰਦੇ ਹਨ।ਪੁਲੀਸ ਪਾਰਟੀ ਵੱਲੋੋਂ ਮੌੌਕਾ ’ਤੇ ਰੇਡ ਕਰਕੇ ਇੱਕ ਕਸੂਰਵਾਰ ਮੁਨੀਸ਼ ਕੁਮਾਰ ਨੂੰ ਕਾਬੂ ਕੀਤਾ ਗਿਆ ਹੈ ਅਤੇ ਬਾਕੀ ਕਸੂਰਵਾਰ ਮੌਕੇ ਤੋਂ ਭੱਜ ਗਏ।
ਫੜੇ ਗਏ ਮੁਨੀਸ਼ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਦੇ ਨਾਲ ਹੋੋਰ ਕਿੰਨਾ ਵਿਅਕਤੀਆਂ ਦੀ ਮਿਲੀਭੁਗਤ ਹੈ, ਇਹ ਕਿੰਨੇ ਸਮੇਂ ਤੋੋਂ ਇਹ ਧੰਦਾ ਚਲਾ ਰਹੇ ਹਨ ਅਤੇ ਕਿਥੇ ਕਿੱਥੇ ਮਾਲ ਸਪਲਾਈ ਕੀਤਾ ਜਾਂਦਾ ਸੀ।
ਫੋਟੋ ਕੈਪਸ਼ਨ: ਮਾਨਸਾ ਪੁਲੀਸ ਨੇ ਨਕਲੀ ਡੇਅਰੀ ਸਮੇਤ ਇੱਕ ਵਿਅਕਤੀ ਕੀਤਾ ਕਾਬੂ।