ਵਾਸ਼ਿੰਗਟਨ, 27 ਸਤੰਬਰ – ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਲੋਂ ਚੰਦ ਉਤੇ ਭੇਜੇ ਗਏ ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਹਾਰਡ ਲੈਂਡਿੰਗ ਹੋਈ ਹੈ। ਨਾਸਾ ਵਲੋਂ 2 ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਨਾਸਾ ਦਾ ਕਹਿਣਾ ਹੈ ਕਿ ਹਾਲਾਂਕਿ ਲੈਂਡਰ ਵਿਕਰਮ ਦੀ ਤਸਵੀਰ ਸਾਫ ਤਰਾਂ ਨਹੀਂ ਲਈ ਗਈ, ਪਰ ਉਹਨਾਂ ਵਲੋਂ ਮੁੜ ਤੋਂ ਇਸ ਸਬੰਧੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ ਨਾਸਾ ਨੇ ਇਹ ਸਾਫ ਕੀਤਾ ਹੈ ਕਿ ਲੈਂਡਰ ਵਿਕਰਮ ਦੀ ਹਾਰਡ ਲੈਂਡਿੰਗ ਹੋਈ ਸੀ।