ਕਸੂਰਵਾਰਾਂ ਪਾਸੋਂ ਚਾਰ ਮੋਟਰਸਾਈਕਲ ਕੀਤੇ ਬਰਾਮਦ
ਮਾਨਸਾ, 26 ਸਤੰਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 11 ਜਾਣਿਆਂ ਨੂੰ 432 ਬੋਤਲਾਂ ਸ਼ਰਾਬ,25 ਗ੍ਰਾਮ ਹੈਰੋਇਨ,5 ਗ੍ਰਾਮ ਸਮੈਕ, 15 ਕਿਲੋਮ 200 ਗ੍ਰਾਮ ਭੂੱਕੀ ਚੂਰਾ ਪੋਸਤ, 800 ਨਸ਼ੀਲੀਆਂ ਗੋਲੀਆਂ, 30 ਲੀਟਰ ਲਾਹਣ ਸਮੇਤ ਚਾਰ ਮੋਟਰਸਾਈਕਲ ਤੇ ਇੱਕ ਰੇਹੜੀ ਦੀ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਬਲਰਾਜ ਸਿੰਘ ਵਾਸੀ ਗੁਰੂਸਰ (ਤਲਵੰਡੀ ਸਾਬੋ) ਨੂੰ 15 ਕਿਲੋ 200 ਗ੍ਰਾਮ ਭੁੱਕੀ ਚੂਰਾਪੋਸਤ, ਦੀਪਕ ਕੁਮਾਰ ਉਰਫ਼ ਕਾਲਾ ਵਾਸੀ ਮਾਨਸਾ ਨੂੰ 15 ਗ੍ਰਾਮ ਹੈਰੋਇਨ ਤੇ 5 ਗ੍ਰਾਮ ਸਮੈਕ, ਹੈਪੀ ਕੁਮਾਰ, ਪ੍ਰਵੀਨ ਕੁਮਾਰ ਵਾਸੀ ਮਾਨਸਾ ਨੂੰ 10 ਗ੍ਰਾਮ ਹੈਰੋਇਨ, ਬਲਵੀਰ ਸਿੰਘ ਵਾਸੀ ਠੀਕਰੀਵਾਲਾ ਨੂੰ 400 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ, ਗੋਪੀ ਸਿੰਘ ਵਾਸੀ ਮੱਲ ਸਿੰਘ ਵਾਲਾ ਨੂੰ 400 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ, ਸ਼ਨੀ ਵਾਸੀ ਮਾਨਸਾ ਨੂੰ 240 ਬੋਤਲਾਂ (20 ਡੱਬੇ) ਸ਼ਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ-ਰੇਹੜੀ, ਲਛਮਣ ਸਿੰਘ,ਕਾਕਾ ਸਿੰਘ ਵਾਸੀ ਰਾਮਪੁਰ ਮੰਡੇਰ ਨੂੰ 84 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ ਟੀਵੀ.ਐਸ ਨੰ:ਪੀ.ਬੀ 50ਏ-0920, ਵੀਰ ਸਿੰਘ ਉਰਫ਼ ਬੱਲੂ ਵਾਸੀ ਮੜ (ਹਰਿਆਣਾ) ਨੂੰ 72 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ ਪਲਟੀਨਾ ਨੰ: ਐਚ.ਆਰ 19ਸੀ-0857, ਲਵਲੀ ਸਿੰਘ ਉਰਫ਼ ਗੱਗੂ ਵਾਸੀ ਬਰੇਟਾ ਨੂੰ 12 ਬੋਤਲਾਂ ਸ਼ਰਾਬ ਠੇਕਾ ਹਰਿਆਣਾ, ਇਕਬਾਲ ਸਿੰਘ ਵਾਸੀ ਭੀਖੀ ਨੂੰ 30 ਲੀਟਰ ਲਾਹਣ ਅਤੇ ਮਿੰਟੂ ਸਿੰਘ ਵਾਸੀ ਮਘਾਣੀਆਂ ਪਾਸੋਂ 24 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ ਨੰ:ਪੀ.ਬੀ 31ਕੇ-3931 ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਏ ਗਏ ਹਨ।
ਫੋਟੋ ਕੈਪਸ਼ਨ: ਮਾਨਸਾ ਪੁਲੀਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤੇ ਤਿੰਨ ਨੌਜਵਾਨ।