
• ਪੁਸਤਕ ਪ੍ਰੋ: ਰਾਵਿੰਦਰ ਸਿੰਘ ਵਲੋਂ ਔਰਤਾਂ ਦੀ ਸੁਰਿੱਖਿਆ ਅਤੇ ਖੇਤੀ ਸੰਕਟ ਬਾਰੇ ਲਿਖੀ ਗਈ ਹੈ
ਚੰਡੀਗੜ•, 25 ਸਤੰਬਰ: ਪੰਜਾਬ ਦੇ ਪੇਂਡੂ ਵਿਕਾਸ ਅਤੇ ਉੱਚੇਰੀ ਸਿੱਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਆਪਣੇ ਗ੍ਰਹਿ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਪ੍ਰੋ: ਰਾਵਿੰਦਰ ਸਿੰਘ ਵਲੋਂ ਔਰਤਾਂ ਦੀ ਸੁਰਿੱਖਿਆ ਅਤੇ ਖੇਤੀ ਸੰਕਟ ਵਰਗੇ ਅਹਿਮ ਮੁੱਦਿਆਂ ਨੂੰ ਉਭਾਰਦੀ ਪੁਸਤਕ ‘ਇਮਰਜਿੰਗ ਇਸ਼ੂਜ ਇੰਨ ਇੰਡੀਆ’ ਜਾਰੀ ਕੀਤੀ।
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਅਜਿਹੇ ਕਾਰਜ਼ ਸਮਾਜ ਵਿਚਲੇ ਕਈ ਮਸਲਿਆਂ ਦੇ ਹੱਲ ਕੱਢਣ ਵਿਚ ਕਾਫੀ ਸਹਾਈ ਹੁੰਦੇ ਹਨ ਅਤੇ ਖੋਜਾਰਥੀਆਂ ਲਈ ਬਹੁਤ ਮੱਦਦਗਾਰ ਸਾਬਤ ਹੁੰਦੇ ਹਨ।ਇਸ ਦੇ ਨਾਲ ਹੀ ਉਨ•ਾਂ ਕਿਹਾ ਕਿ ਵਿਸ਼ਵੀਕਰਨ ਦੇ ਇਸ ਦੌਰ ਵਿਚ ਵਿਕਸਤ ਦੇਸਾਂ ਦੀ ਕਤਾਰ ਚ ਖੜ•ੇ ਹੋਣ ਲਈ ਭਾਰਤ ਨੂੰ ਨਿੱਤ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ•ਾਂ ਕਿਹਾ ਕਿ ਜੇਕਰ ਚਿੰਤਕ, ਖੋਜਾਰਥੀ ਤੇ ਸੂਝਵਾਨ ਲੋਕ ਅੱਗੇ ਆਉਣ ਤਾਂ ਅਜਿਹੇ ਰੁਝਾਨਾਂ ਦਾ ਸਕਾਰਤਮਿਕ ਹੱਲ ਲੱਭਿਆ ਜਾ ਸਕਦਾ ਹੈ।
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਰਾਜਨੀਤੀ ਸਾਸਤਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਰਾਵਿੰਦਰ ਸਿੰਘ ਵਲੋਂ ਸੰਪਾਦਿਤ ਕੀਤੀ ਗਈ ਇਸ ਪੁਸਤਕ ਵਿਚ ਸਮਾਜਿਕ, ਰਾਜਨੀਤੀ, ਆਰਥਿਕ ਤੇ ਹੋਰਨਾਂ ਕਈ ਅਹਿਮ ਚਲੰਤ ਵਿਸ਼ਿਆਂ ਨੂੰ ਖੋਜ ਅਧਾਰਤ ਬੜੀ ਬਰੀਕੀ ਨਾਲ ਪੇਸ਼ ਕੀਤਾ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਜ਼ਰ ਸਿੰਘ ਮਾਨਸ਼ਾਹੀਆ ਵਿਧਾਇਕ ਹਲਕਾ ਮਾਨਸਾ, ਸ. ਗੁਰਦਰਸ਼ਨ ਸਿੰਘ ਬਾਹੀਆ ਓ.ਐਸ.ਡੀ ਉੱਚੇਰੀ ਸਿੱਖਿਆ ਮੰਤਰੀ, ਸ. ਬਲਵਿੰਦਰ ਸਿੰਘ ਧਾਲੀਵਾਲ ਪੰਜਾਬ ਚੰਡੀਗੜ ਜਰਨਲਿਸਟ ਯੂਨੀਅਨ ਜ਼ਿਲ•ਾ ਮਾਨਸਾ ਦੇ ਪ੍ਰਧਾਨ, ਪ੍ਰੋ: ਅੰਬੇਸ਼ ਭਾਰਦਵਾਜ ਅਤੇ ਪ੍ਰੋ: ਕਲੁਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ।
ਨੌਸ਼ਹਿਰਾ ਪੰਨੂਆਂ ਵਿਖੇ ਦੋ ਬੱਸਾਂ ਦੀ ਭਿਆਨਕ ਟੱਕਰ, 4 ਦੀ ਮੌਤ ; ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ) ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਕਸਬਾ ਨੌਸ਼ਹਿਰਾ ਪੰਨੂਆਂ ਦੇ ਅੱਡੇ ਨੇੜੇ ਦੋ ਬੱਸਾਂ ਵਿਚਾਲੇ ਭਿਆਨਕ...





















