ਚੰਡੀਗੜ੍ਹ, 24 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਪੰਜਾਬ ਨੂੰ ਉਨੀ ਦੇਰ ਨਹੀਂ ਛੱਡ ਸਕਦਾ ਜਿੰਨਾ ਚਿਰ ਪੰਜਾਬ ਦੇ ਲੋਕਾਂ ਨੂੰ ਮੇਰੀ ਲੋੜ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸ੍ਰੋਮਣੀ ਅਕਾਲੀ ਦਲ ਦੇ ਰਾਜ ਅਧੀਨ 10 ਸਾਲ ਸਤਾਇਆ ਗਿਆ ਅਤੇ ਮੇਰੀ ਇਹ ਵਚਨਬੱਧਤਾ ਹੈ ਕਿ ਮੈਂ ਉਨ੍ਹਾਂ ਸਾਲਾਂ ਦੀਆਂ ਯਾਦਾਂ ਨੂੰ ਵੀ ਮਿਟਾ ਦੇਵਾਂਗਾ ਅਤੇ ਰਾਜ ਦੀ ਨੰਬਰ ਇੱਕ ਸਥਿਤੀ ਨੂੰ ਬਹਾਲ ਕਰਾਂਗਾ। ਉਹਨਾਂ ਕਿਹਾ ਕਿ ਉਹ ਇਸ ਦੇ ਲਈ ਅਗਲੀਆਂ ਵਿਧਾਨ ਸਭਾ ਚੋਣਾਂ ਵੀ ਲੜ ਸਕਦੇ ਹਨ।