ਚੰਡੀਗੜ੍ਹ : ਪੰਜਾਬ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਬਾਦਲਾਂ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਬਾਦਲਾਂ ਦੀ ਜਵਾਬਦੇਹੀ ਵੀ ਬੇਅਦਬੀ ਕਰਨ ਵਾਲਿਆਂ ਤੋਂ ਘੱਟ ਨਹੀਂ ਹੈ
ਦੂਜੇ ਪਾਸੇ ਚੰਡੀਗੜ੍ਹ BY ਇਲੈਕਸ਼ਨ ਨੂੰ ਲੈ ਕੇ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਦੀ ਅਹਿਮ ਬੈਠਕ ਚੱਲ ਰਹੀ ਹੈ ਜਿਸ ਦੀ ਅਗਵਾਈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਤੇ ਆਲ ਇੰਡੀਆ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਦੀ ਮੌਜੂਦਗੀ ਵਿੱਚ ਹੋ ਰਹੀ ਹੈ।
ਬੀਜੇਪੀ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨਾਲ ਸੁਖਬੀਰ ਬਾਦਲ ਨੇ ਕੀਤੀ ਮੁਲਾਕਾਤ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਬੀਜੇਪੀ ਗਠਬੰਧਨ ਨੂੰ ਲੈ ਕੇ ਹੋਈ ਚਰਚਾ ,ਹਰਿਆਣਾ ਵਿਧਾਨਸਭਾ ਸੀਟਾਂ ਨੂੰ ਲੈਕੇ ਹੋਈ ਚਰਚਾ।
ਚੰਡੀਗੜ੍ਹ ਵਿੱਚ ਕੱਲ੍ਹ ਆਪ ਪੰਜਾਬ ਕੋਰ ਕਮੇਟੀ ਦੀ ਬੈਠਕ ਹੋਵੇਗੀ। ਭਗਵੰਤ ਮਾਨ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ ਜਿਸ ਵਿੱਚ BY ਇਲੈਕਸ਼ਨ ਨੂੰ ਲੈ ਕੇ ਹੋਵੇਗੀ ਚਰਚਾ